ਜਲੰਧਰ : ਕੇ. ਸੀ. ਐਲ. ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਦੀਆਂ ਵਿਦਿਆਰਥਣਾਂ ਨੁੰ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ,
ਜਲੰਧਰ ਵਿਚ ਜੈਵਿਕ ਖਾਦ ਯੂਨਿਟ ਸੰਬੰਧੀ ਜਾਣਕਾਰੀ ਦਿੱਤੀ ਗਈ ਤਾਂਕਿ ਉਹਨਾਂ ਨੂੰ ਰਸਾਇਣ ਰਹਿਤ ਖਾਦ ਪ੍ਰਤੀ
ਜਾਗਰੂਕ ਕੀਤਾ ਜਾ ਸਕੇ। ਵਿਦਿਆਰਥਣਾਂ ਨੂੰ ਕਾਲਜ ਦੀ ਵਾਤਾਵਰਣ ਸੰਭਾਲ ਸੁਸਾਇਟੀ ਕਲਪਵਰਿਕਸ ਦਾ ਹਿੱਸਾ ਬਣਨ
ਲਈ ਵੀ ਪੇ੍ਰਰਿਤ ਕੀਤਾ ਗਿਆ ਤਾਂ ਕਿ ਉਹ ਜੈਵਿਕ ਵਿਅਰਥ ਪਦਾਰਥਾਂ ਦੇ ਪ੍ਰਬੰਧ ਬਾਰੇ ਸਿੱਖ ਸਕਣ। ਇਸ ਮੌਕੇ
ਵਿਦਿਆਰਥਣਾਂ ਨੇ ਇਸ ਵਿਸ਼ੇ ਦੇ ਸੰਦਰਭ ਵਿਚ ਕਈ ਪ੍ਰਸ਼ਨ ਵੀ ਪੁੱਛੇ ਅਤੇ ਉਪਯੋਗ ਹਿੱਤ ਖਾਦ ਵੀ ਖਰੀਦੀ। ਕਾਲਜ ਦੀ
ਕਲਪਵਰਿਕਸ਼ ਸੋਸਾਇਟੀ ਦੁਆਰਾ ਇਹ ਖਾਦ ਨਾ ਕੇਵਲ ਕਾਲਜ ਦੇ ਕਰਮਚਾਰੀਆਂ ਲਈ ਸਗੋਂ ਹਰ ਖਰੀਦਦਾਰ ਲਈ ਉਚਿੱਤ
ਮੁੱਲ ਤੇ ੳਪਲੱਬਧ ਕੀਤੀ ਜਾਂਦੀ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਾਤਾਵਰਣ ਸਿੱਖਿਆ ਵਿਭਾਗ ਦੀ ਮੈਡਮ
ਡਾ. ਮੁਕਤਾ ਚੁਮ ਵੱਲ਼ੋ ਕਾਲਜ ਦੀਆਂ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਸੰਬੰਧੀ ਇਸ ਕੋਸ਼ਿਸ ਦੀ ਸ਼ਲਾਘਾ
ਕੀਤੀ।