ਜਲੰਧਰ : ਕੇ. ਸੀ. ਐਲ. ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਵਿਚ ਮਿਤੀ 20.12.2019 ਨੂੰ ਲਾੲਲਿਪੁਰ
ਖਾਲਸਾ ਕਾਲਜ ਦੀ ਲੈਗੂਏਜ਼ ਲੈਂਬ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੂੰ ਆਪਣੀ ਅਮੀਰ
ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸਿੱਖਾਂ ਦੇ ਦਸਵੇ ਗੁਰੁੂ ਗੋਬਿੰਦ ਸਿੰਘ ਜੀ ਦੇ ਚਾਰ
ਸਾਹਿਬਜ਼ਾਦਿਆਂ ਦੇ ਬਲੀਦਾਨ ਤੇ ਅਧਾਰਿਤ ਫਿਲਮ “ਚਾਰ ਸਾਹਿਬਜ਼ਾਦੇ” ਦਿਖਾਈ ਗਈ। ਇਸ
ਤਕਨੀਕੀ ਤੇ ਇਨਫਰਾਂਸਟਰਚਰ ਲੈਂਬ ਵਿਚ ਇਨਫਾਸਟਵ ਫਿਲਮ ਦੇਖ ਕੇ ਵਿਦਿਆਰਥੀ ਬਹੁਤ ਖੁਸ਼ ਸਨ।
ਇਸ ਫਿਲਮ ਵਿਚਲੇ ਬਲੀਦਾਨ ਅਤੇ ਸਿੱਖਿਆਵਾਂ ਨੇ ਵਿਦਿਆਰਥੀਆਂ ਨੂੰ ਜੀਵਨ ਜਾਂਚ ਦੀ ਦਿੱਤੀ।
ਵਿਦਿਆਰਥਣਾਂ ਨੇ ਇਸ ਅਮੀਰ ਵਿਰਾਸਤ ਦੀ ਗੋਰਵਤਾ ਦੇਖਕੇ ਬਹੁਤ ਮਾਣ ਮਹਿਸੂਸ ਕੀਤਾ।
ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਮੌਕੇ ਅੰਗਰੇਜ਼ੀ
ਵਿਭਾਗ ਦੇ ਮੁਖੀ ਮਿਸਜ਼ ਸਵੀਟੀ ਮਾਨ ਅਤੇ ਕਾਲਜੀਏਟ ਸਕੂਲ ਦੇ ਸਟਾਫ ਦੇ ਇਸ ਉਪਰਾਲੇ ਦੀ
ਸਰਾਹਣਾ ਕੀਤੀ।