ਫਗਵਾੜਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਖਰੜ ਵਿਖੇ ਘਰ ਦੇ ਬਾਹਰ
ਦਿੱਤਾ ਗਿਆ!
ਜਿੱਥੇ ਪਹਿਲੇ ਦੋਵੇਂ ਮੰਤਰੀਆਂ ਦੇ ਘਰਾਂ ਦੇ ਬਾਹਰ ਵਾਂਗ ਇੱਥੇ ਵੀ ਪਹਿਲਾਂ ਕੀਰਤਨ ਕਰਦਿਆਂ
“ਕੁਤਾ ਰਾਜ ਬਹਾਲੀਏ ਫਿਰਿ ਚਕੀ ਚਟੇੈ” ਸ਼ਬਦ ਦਾ ਗਾਇਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਸੰਬੋਧਿਤ ਹੋ ਕੇ ਕੀਤਾ ਗਿਆ !
ਜਿਸ ਤੋਂ ਬਾਅਦ ਅਲਾਇੰਸ ਦੇ ਨੁਮਾਇੰਦਿਆ ਨੇ ਮੰਤਰੀ ਦੇ ਘਰ ਦੇ ਬਾਹਰ ਪਹਿਲਾਂ ਵਿਧਾਨ ਸਭਾ ਵਿੱਚ ਦਿੱਤਾ ਭਾਸ਼ਣ ਮਾਈਕ ਤੇ ਚਲਾਇਆ ਅਤੇ ਉਕਤ ਮੰਤਰੀ ਦੇ ਭਾਸ਼ਣ ਵਿੱਚੋਂ ਹੀ ਉਸ ਨੂੰ ਸਵਾਲ ਪੁੱਛੇ ਗਏ !
ਅਲਾਇੰਸ ਦੇ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਸੁਖਜਿੰਦਰ ਸਿੰਘ ਰੰਧਾਵੇ ਦੀ ਤਰ੍ਹਾਂ ਜਵਾਬ ਦੇਣ ਦੀ ਬਜਾਏ ਤ੍ਰਿਪਤਇੰਦਰ ਸਿੰਘ ਬਾਜਵੇ ਵਾਂਗ ਘਰ ਤੋਂ ਦੌੜਨਾ ਬੇਹਤਰ ਸਮਝਿਆ ਅਤੇ ਉਹ ਸੰਗਤ ਦੇ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ ਜੁਟਾ ਪਾਏ ਜਾਂ ਉਨ੍ਹਾਂ ਨੇ ਹਾਈਕਮਾਂਡ ਦੀ ਘੁਰਕੀ ਤੋਂ ਡਰਦਿਆਂ ਇਸ ਵਿਸ਼ੇ ਤੋਂ ਭੱਜਣਾ ਬਿਹਤਰ ਸਮਝਿਆ !
ਅਲਾਇੰਸ ਦੇ ਬੁਲਾਰੇ ਨੋਬਲਜੀਤ ਸਿੰਘ ਹੁਸ਼ਿਆਰਪੁਰ ਨੇ ਮੌਕੇ ਤੇ ਮੌਜੂਦ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਚਾਰ ਸਵਾਲ ਮੰਤਰੀ ਸਾਹਿਬ ਤੱਕ ਪਹੁੰਚਾਉਣ ਲਈ ਕਿਹਾ ਜਿਨ੍ਹਾਂ ਵਿੱਚ ਪਹਿਲਾ ਸਵਾਲ ਇਹ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਹੋਣ ਦੇ ਬਾਵਜੂਦ ਕਿ ਬਰਗਾੜੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲਈ ਜਾਵੇਗੀ 16 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਵਾਪਸ ਕਿਉਂ ਨਹੀਂ ਲਈ ਗਈ ?
ਦੂਸਰਾ ਸਵਾਲ ਕਿ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਘਟਨਾ ਦੀ ਜਾਂਚ ਕਰ ਰਹੀ ਸਿੱਟ ਵਿੱਚੋਂ ਸਿਰਫ਼ ਇੱਕ ਅਫ਼ਸਰ ਨੂੰ ਛੱਡ ਕੇ ਬਾਕੀ ਸਾਰੇ ਅਫ਼ਸਰ ਆਪਣੇ ਆਪ ਨੂੰ ਇਸ ਸਿੱਟ ਤੇ ਜਾਂਚ ਤੋਂ ਅਲੱਗ ਕਰਕੇ ਕਿਉਂ ਬੈਠੇ ਹੋਏ ਹਨ!
ਜਾਂਚ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਲਟਾ ਸਿੱਟ ਦੇ ਮੁਖੀ ਸੀਬੀਆਈ ਨੂੰ ਚਿੱਠੀਆਂ ਲਿਖ ਰਹੇ ਹਨ ਕਿ ਬਰਗਾੜੀ ਮਾਮਲਿਆਂ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋ ਸਕਦਾ ਹੈ ਉਦੋਂ ਜਦੋਂ ਪੰਜਾਬ ਪੁਲਿਸ ਹੇਠਲੇ ਪੱਧਰ ਦੇ ਦੋਸ਼ੀਆਂ ਨੂੰ ਫੜ ਚੁੱਕੀ ਹੈ ਤੇ ਉਨ੍ਹਾਂ ਨੇ ਆਪਣਾ ਅਦਾਲਤ ਵਿੱਚ ਗੁਨਾਹ ਵੀ ਕਬੂਲ ਕਰ ਲਿਆ ਹੈ
ਤੀਸਰਾ ਸਵਾਲ ਕਿ ਪੰਜਾਬ ਵਿੱਚ ਅੱਤਵਾਦ ਨਾ ਪਸਰਨ ਦੇਣ ਦਾ ਰੌਲਾ ਪਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਕੀ ਦੱਸਣਗੇ ਕਿ ਪੰਜਾਬ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਮੌੜ ਬੰਬ ਧਮਾਕੇ ਦੀ ਜਾਂਚ ਕਿਉਂ ਠੱਪ ਕੀਤੀ ਹੋਈ ਹੈ ਜਦੋਂ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੋਸ਼ੀਆਂ ਦੀ ਬਰੂਹਾਂ ਤੱਕ ਪਹੁੰਚ ਗਈ ਸੀ !
ਚੋਥਾ ਸਵਾਲ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜਿਨਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕੀਤਾ ਸੀ ਕਿ 2007 ਵਿੱਚ ਸੁਖਬੀਰ ਬਾਦਲ ਅਤੇ ਰਾਮ ਰਹੀਮ ਨੇ ਰਲ ਕੇ ਸਮਝੌਤਾ ਕਰਕੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦਾ ਕੇਸ ਖਾਰਜ ਕਰ ਦਿੱਤਾ ਸੀ ਪਰ ਮੰਤਰੀ ਸਾਹਿਬ ਅੱਜ ਤੱਕ ਇਹ ਨਹੀਂ ਦੱਸ ਪਾਏ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਕੇਸ ਨੂੰ ਮੁੜ ਦੁਬਾਰਾ ਖੋਲ੍ਹਣ ਲਈ ਕੋਈ ਵੀ ਕੋਸ਼ਿਸ਼ ਕਿਉਂ ਨਹੀਂ ਕੀਤੀ
ਇਸ ਤੋਂ ਬਾਅਦ ਨੁਮਾਇੰਦਿਆਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਯਾਦ ਪੱਤਰ ਉਨ੍ਹਾਂ ਦੇ ਘਰ ਚ ਮੌਜੂਦ ਉਨ੍ਹਾਂ ਦੇ ਭਰਾ ਨੂੰ ਸੌਂਪਿਆ ਗਿਆ ਅਤੇ ਕਿਹਾ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਮੰਤਰੀ ਸਾਹਿਬ ਮੀਡੀਆ ਰਾਹੀਂ ਜ਼ਰੂਰ ਦੇਣ ਦੀ ਕਿਰਪਾਲਤਾ ਕਰਨ !
ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਨੇ ਮੰਤਰੀ ਦੇ ਭਰਾ ਨੂੰ ਮੰਤਰੀ ਸਾਬ ਨੂੰ ਸੁਨੇਹਾ ਦੇਣ ਲਈ ਕਿਹਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਵਿੱਚ ਐਨੀ ਸ਼ਰਧਾ ਦਿਖਾਈ ਸੀ ਕਿ ਤੁਸੀਂ 550 ਪ੍ਰਕਾਸ਼ ਪੁਰਬ ਮੌਕੇ ਬਣੇ ਪੰਡਾਲ ਦੇ ਬਾਹਰ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਖ਼ੁਦ ਨੂੰ ਭੰਗੜਾ ਪਾਉਣੋ ਨਹੀਂ ਸੀ ਰੋਕ ਸਕੇ ਪਰ ਉਸੇ ਗੁਰੂਨਾਨਕ ਸਾਹਿਬ ਦੀ ਰਚੀ ਹੋਈ ਬਾਣੀ ਦਾ ਅਪਮਾਨ ਇਸੇ ਪੰਜਾਬ ਵਿੱਚ ਹੋਇਆ ਕੀ ਤੁਹਾਨੂੰ ਕਦੀ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ ਕਿ ਤੁਸੀਂ ਇਸ ਵੇਲੇ ਉਸ ਜਗ੍ਹਾ ਤੇ ਮੌਜੂਦ ਹੋ ਜਿੱਥੇ ਉਸ ਬੇਅਦਬੀ ਦਾ ਇਨਸਾਫ਼ ਦੇਣ ਵਿੱਚ ਆਪਣਾ ਬਣਦਾ ਰੋਲ ਨਿਭਾ ਸਕਦੇ ਹੋ
ਪਰ ਮੁੱਖ ਮੰਤਰੀ ਤੋਂ ਡਰਦਿਆਂ ਆਪਣੀ ਕੁਰਸੀ ਜਾਣ ਦੇ ਡਰੋਂ ਚੁੱਪ ਚਪੀਤੇ ਵਜ਼ੀਰੀਆਂ ਮਾਣ ਰਹੇ ਹੋ !
ਜ਼ਿਕਰਯੋਗ ਹੈ ਕਿ ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਚਰਚਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਬੁਲਾਏ ਵਿਸ਼ੇਸ਼ ਸੈਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਹੀ ਕਿਹਾ ਸੀ ਕਿ ਅੱਜ ਦਾ ਦਿਨ ਇਸ ਕਰਕੇ ਇਤਿਹਾਸਕ ਹੈ ਕਿ ਅਸੀਂ ਆਪਣੇ ਬਾਪ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਲਈ ਰਾਹ ਪੱਧਰਾ ਕਰ ਰਹੇ ਹਾਂ ਤੇ ਸਾਨੂੰ ਇਤਿਹਾਸ ਵਿੱਚ ਇਸ ਗੱਲ ਲਈ ਯਾਦ ਰੱਖਿਆ ਜਾਵੇਗਾ ਕਿ ਅਸੀਂ ਦੋਸ਼ੀਆਂ ਨੂੰ ਧੌਣਾ ਤੋਂ ਫੜ ਕੇ ਜੇਲ੍ਹਾਂ ਚ ਸੁੱਟਿਆ ਸੀ
ਪਰ ਅੱਜ ਤਕਰੀਬਨ ਡੇਢ ਸਾਲ ਬੀਤਣ ਦੇ ਬਾਵਜੂਦ ਅਤੇ ਉਸ ਵਕਤ ਜਦੋਂ ਸਰਕਾਰ ਕੋਲ ਬਹੁਤ ਥੋੜ੍ਹਾ ਸਮਾਂ ਬਚਿਆ ਹੈ ਕਾਰਜਕਾਲ ਦਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸ ਵਿੱਚ ਮੋਜੂਦਾ ਸਰਕਾਰ ਦਾ ਨਾਮ ਵੀ ਪਿਛਲੀ ਸਰਕਾਰ ਵਾਂਗ ਦੋਸ਼ੀਆਂ ਨਾਲ ਸਮਝੌਤਾ ਕਰਕੇ ਸਿਰਫ ਸਿਆਸਤ ਕਰਨ ਲਈ ਲਿਖਿਆ ਜਾਵੇਗਾ !
ਇਸ ਮੌਕੇ ਹਰਪ੍ਰੀਤ ਸਿੰਘ ਸੋਢੀ ,ਆਵਾਜ਼ ਏ ਕੌਮ ਜਥੇਬੰਦੀ ਦੇ ਮੁਖੀ ਮਨਜੀਤ ਸਿੰਘ ਕਰਤਾਰਪੁਰ, ਲੋਕ ਭਲਾਈ ਇਨਸਾਫ਼ ਸੁਸਾਇਟੀ ਦੇ ਮੁਖੀ ਬਲਦੇਵ ਸਿੰਘ ਸਿਰਸ…