ਕੇ ਸੀ ਐੱਲ ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਦੇ ਪ੍ਰਸ਼ੰਸਾਯੋਗ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਸਕਾਲਰਸ਼ਿਪ

ਕੇ ਸੀ ਐੱਲ ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਦੇ 10+1 ਤੇ 10+2 ਦੇ ਪ੍ਰਸ਼ੰਸਾਯੋਗ ਅਤੇ ਪ੍ਰਭਵਸ਼ਾਲੀ
ਵਿਦਿਆਰਥੀਆਂ ਨੂੰ ਕੇ ਸੀ ਐਲ ਗਰੁੱਪ ਆਫ ਇੰਸਟੀਚਿਊਟ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ
ਸਕਾਲਰਸ਼ਿਪ ਪ੍ਰਦਾਨ ਕੀਤੇ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪ੍ਰਿੰਸੀਪਲ ਡਾ ਨਵਜੋਤ ਕੌਰ ਨੇ
ਕਾਲਜ ਦੀ ਮੈਨਜਮੈਂਟ ਦਾ ਆਭਾਰ ਵਿਅਕਤ ਕਰਦਿਆਂ ਕਿਹਾ ਕਿ ਇਹ ਸਕਾਲਰਸ਼ਿਪ ਵਿਦਿਆਰਥੀਆਂ ਦੁਆਰਾ
ਸਿੱਖਿਆ ਪ੍ਰਾਪਤੀ ਲਈ ਮਹੱਤਵਪੁੂਰਨ ਭੂਮਿਕਾ ਨਿਭਾਉਦੀ ਹੈ। ਇਸ ਰਾਹੀਂ ਵਿਅਕਤੀਗਤ ਪੱਧਰ ਤੇ
ਵਿਦਿਆਰਥੀਆਂ ਨੂੰ ਜਿੱਥੇ ਪ੍ਰਸ਼ੰਸਾਯੋਗ ਅਫ਼ਜਾਈ ਮਿਲਦੀ ਹੈ ਉੱਥੇ ਉਹਨਾਂ ਨੂੰ ਆਪਣੀ ਸਮਰੱਥਾਂ ਨੂੰ ਸਾਬਿਤ
ਕਰਨ ਦੀ ਪ੍ਰੇਰਨਾਂ ਵੀ ਮਿਲਦੀ ਹੈ ਇਸ ਸਕਾਲਰਸ਼ਿਪ ਰਾਹੀਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਤੇ ਪਹੁੰਚਣ
ਤੇ ਫਿਰ ਸਵੇੈ ਨਿਰਭਰ ਬਣਨ ਲਈ ਪਰਵਾਜ਼ ਮਿਲਦੀ ਹੈ। ੳਹਨਾਂ ਨੇ ਸਰਦਾਰਨੀ ਬਲਬੀਰ ਕੌਰ ਜੀ ਦੀ ਦੂਰ ਅੰਦੇਸ਼ੀ ਲਈ ਉਹਨਾਂ ਦੀ ਭਰਪੂਰ ਪ੍ਰੰਸ਼ਸਾ ਕਰਦਿਆਂ ਕਿਹਾ ਕਿ ਅੱਜ ਹਰ ਪਾਸੇ ਸਿੱਖਿਆ ਦਾ ਵਪਾਰੀਕਰਨ ਹੋ  ਰਿਹਾ ਹੈ
ਤਾਂ ਅਜਿਹੇ ਸਮੇਂ ਦੇ ਵਿਚ ਵੀ ਸਰਦਾਰਨੀ ਬਲਬੀਰ ਕੌਰ ਜੀ ਦੀ ਨਿਗਰਾਨੀ ਵਿਚ ਚਲ ਰਹੀ ਇਸ ਸੰਸਥਾ ਵਿਚ ਸਿੱਖਿਆ ਦੇ
ਮਿਆਰ ਨੈਤਿਕ ਕਦਰਾਂ ਕੀਮਤਾਂ, ਵਿਦਿਆਰਥੀਆਂ ਨੂੰ ਸਵੈ ਨਿਰਭਰ ਤੇ ਸਰਬਪੱਖੀ ਪ੍ਰਤਿਬਾ ਦੇ ਮਾਲਿਕ
ਬਣਾਉਣ ਉੱਪਰ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਪ੍ਰਿੰਸੀਪਲ ਡਾ ਨਵਜੋਤ ਕੌਰ  ਨੇ ਕਿਹਾ ਕਿ ਮਿਆਰੀ
ਸਿੱਖਿਆ ਦੇਣ ਦੇ ਨਾਲ ਨਾਲ  ਤੱਥ ਇਹ ਵੀ ਹੈ ਕਿ ਕਾਲਜ ਦੀ ਫੀਸ ਪੁੂਰੇ ਇਲਾਕੇ ਵਿਚ ਸਭ ਤੋਂ ਘੱਟ ਹੈ।
ਸਰਦਾਰਨੀ ਬਲਬੀਰ ਕੌਰ ਜੀ ਨੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ
ਇਹ ਵੀ ਨਿਸ਼ਚਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਇੰਝ ਹੀ ਪ੍ਰਸ਼ੰਸਾਯੋਗ ਵਿਦਿਾਰਥੀਆਂ ਦੇ ਉਜਵਲ ਭਵਿੱਖ ਲਈ ਉਹਨਾਂ
ਦੀ ਸਹਾਇਤਾ ਕਰਦੇ ਰਹਿਣਗੇ।