30 ਜੁਲਾਈ, 2021
ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ), ਜਲੰਧਰ ਦਾ ਮੁੱਖ ਟੀਚਾ
ਬੱਚਿਆਂ ਦਾ ਸਰਵ-ਪੱਖੀ ਵਿਕਾਸ ਕਰਨਾ ਹੈ।ਇਸੇ ਟੀਚੇ ਦੀ ਪੂਰਤੀ ਲਈ
ਸਕੂਲ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਤੇ
ਬੱਚਿਆਂ ਨੂੰ ਅੱਗੇ ਵਧਣ ਲਈ ਹਰ ਖੇਤਰ ਭਾਵੇਂ ਉਹ ਖੇਡਾਂ ਦਾ ਹੋਵੇ ਜਾਂ
ਪੜ੍ਹਾਈ ਦਾ ਵਿੱਚ ਅਨੇਕਾਂ ਮੌਕੇ ਪਦਾਨ ਕੀਤੇ ਜਾਂਦੇ ਹਨ।ਭਾਵੇਂ ਆਨਲਾਈਨ
ਜਮਾਤਾਂ ਵਿੱਚ ਪੜ੍ਹਾਈ ਕਰਨਾ ਇੱਕ ਚੁਣੌਤੀ ਸੀ ਪਰ ਅਧਿਆਪਕਾਂ ਅਤੇ
ਵਿਦਿਆਰਥੀਆਂ ਦੀ ਸਿਰਲੱਥ ਮਿਹਨਤ ਸਦਕਾ ਕੈਂਬਰਿਜ ਇੰਟਰਨੈਸ਼ਨਲ
ਸਕੂਲ (ਕੋਅ ਡ), ਜਲੰਧਰ ਦੇ +2 ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ
ਸ਼ਾਨਦਾਰ ਰਹੇ।
ਸਫ਼ਲਤਾ ਦੇ ਕਈ ਭੇਦ ਹਨ। ਇਹ ਤਿਆਰੀ, ਸਖ਼ਤ ਮਿਹਨਤ,
ਵਫ਼ਾਦਾਰੀ ਅਤੇ ਲਗਨ ਦਾ ਨਤੀਜਾ ਹੁੰਦੀ ਹੈ।ਕੈਂਬਰਿਜ ਇੰਟਰਨੈਸ਼ਨਲ
ਸਕੂਲ (ਕੋਅ ਡ), ਜਲੰਧਰ  ਦੇ  ਵਿਦਿਆਰਥੀਆਂ ਨੇ ਇਹ ਸਭ ਸੱਚ ਕਰ
ਵਿਖਾਇਆ।ਸਕੂਲ ਵਲੋਂ ਬਾਰ੍ਹਵੀਂ ਜਮਾਤ ਦੇ ਸਾਰੇ ਸਟ੍ਰੀਮ ਦ ੇ
ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਸਕੂਲ ਦੇ ਯਤਨ ਅਤ ੇ
ਵਿਦਿਆਰਥੀਆਂ ਦੀ ਮਿਹਨਤ ਸਦਕਾ ਸਕੂਲ ਦਾ ਬਾਰ੍ਹਵੀਂ ਜਮਾਤ ਦਾ
ਨਤੀਜਾ ਬਹੁਤ ਵਧੀਆ ਰਿਹਾ।ਜੋ ਕਿ ਇਸ ਪ੍ਰਕਾਰ ਹੈ:
ਨਾਮ ਸਟ੍ਰੀਮ ਪ੍ਰਤੀਸ਼ਤ
ਅਰਨਵ ਚ
ਪੜਾ ਨਾਨ ਮੈਡੀਕਲ 97.6%
ਜਗਮੀਤ ਬੜਿੰਗ ਮੈਡੀਕਲ 95.2%
ਨਵਜੀਤ ਕੌਰ ਕਾਮਰਸ 96%

ਯਸਤਿਕਾ ਹਾਂਡਾ ਹਿਊਮੈਨਟੀਜ਼ 95.6%
ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਅਣਥੱਕ
ਮਿਹਨਤ ਨੇ ਅੱਜ ਸਕੂਲ ਅਤੇ ਮਾਪਿਆਂ ਦਾ ਖ਼ੂਬ ਨਾਂ ਚਮਕਾਇਆ। ਇਨ੍ਹਾਂ
ਵਿਦਿਆਰਥੀਆਂ ਨੇ ਸਫ਼ਲਤਾ ਦੀ ਹੱਦ ਤੱਕ ਆਪਣੀ ਉਡਾਰੀ ਮਾਰੀ।ਇਹ
ਲਗਾਤਾਰ ਯਤਨ ਅਤੇ ਉਨ ੍ਹਾਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸੀ ਜਿਸ
ਨੇ ਉਨ੍ਹਾਂ  ਨਆਪਣੇ ਬੋਰਡ ਨਤੀਜਿਆਂ ਵਿਚ ਸਫ਼ਲਤਾ ਪ੍ਰਾਪਤ ਕਰਨ ਵਿਚ

ਮਦਦ ਕੀਤੀ।ਵਿਦਿਆਰਥੀਆਂ ਨੇ ਕੁੱਝ ਗਾਈਡ ਲਾਈਨਜ਼ ਦਾ ਵੀ ਜ਼ਿਕਰ
ਕੀਤਾ ਹੈ, ਜਿਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਦੁਆਰਾ ਪਾਲਣਾ ਕੀਤੀ ਜਾ
ਸਕਦੀ ਹੈ।ਇਸ ਵਿਚ ਇਹ ਸ਼ਾਮਲ ਸੀ:- ਟੀਚੇ ਸਥਾਪਤ ਕਰਨਾ, ਸਮ ੇਂ
ਦਾ ਪ੍ਰਬੰਧਨ ਕਰਨਾ, ਨਿਯਮਤ ਤੌਰ ਤੇ ਜਮਾਤ ਵਿਚ ਹਿੱਸਾ ਲੈਣਾ ਅਤ ੇ ਸਭ
ਤੋਂ ਮਹੱਤਵਪੂਰਨ ਤੌਰ ਤੇ ਮਿਹਨਤ ਅਤੇ ਸਮਰਪਣ
ਕਰਨਾ।ਵਿਦਿਆਰਥੀਆਂ ਨੇ ਇਹ ਦਰਸਾਇਆ ਕਿ ਇਹ ਸਫ਼ਲਤਾ
ਮਾਰਗ-ਦਰਸ਼ਕ ਵਾਲੇ ਸ਼ਬਦਾਂ ਅਤੇ ਸਹੀ ਮਾਰਗ ਤੋਂ ਬਿਨਾਂ ਸੰਭਵ ਨਹੀਂ
ਹੋਣੀ ਸੀ ਜੋ ਕਿ ਸਮੇਂ-ਸਮੇਂ ਤੇ ਇਸ ਸਕੂਲ ਦ ੁਆਰਾ ਸਾਨੂੰ ਮਿਲਦੀ ਰਹੀ
ਹੈ।

ਇਸ ਮੌਕੇ ਸਕੂਲ ਦੇ ਚੇਅਰਮੈਨ ਨਿਤਿਨ ਕੋਹਲੀ, ਉਪ-
ਚੇਅਰਮੈਨ ਦੀਪਕ ਭਾਟੀਆ, ਪ੍ਰੈਜ਼ੀਡੈਂਟ  ਪੂਜਾ ਭਾਟੀਆ,

ਉਪ-ਪ੍ਰੈਜ਼ੀਡੈਂਟ  ਪਾਰਥ ਭਾਟੀਆ, ਡਾਇਰੈਕਟਰ ਅਤੇ ਪ੍ਰਿੰਸੀਪਲ ਡਾ.
(ਸ਼੍ਰੀਮਤੀ) ਰਵਿਨਦਰ ਮਾਹਲ  ਨੇ ਵਿਦਿਆਰਥੀਆਂ ਅਤੇ ਉਹਨਾਂ ਦੇ
ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਸਫ਼ਲਤਾ ਲਈ ਸ਼ੁੱਭ
ਕਾਮਨਾਵਾਂ ਦਿੱਤੀਆਂ।