ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਦਾ ਇੰਤਜ਼ਾਰ ਹੋਰ ਕੁਝ ਦਿਨਾਂ ਲਈ ਵੱਧ ਗਿਆ ਹੈ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀ ਪੈਸੇਂਜਰ ਫਲਾਈਟਸ ’ਤੇ ਲੱਗੇ ਬੈਨ ਨੂੰ 21 ਸਤੰਬਰ ਤੱਕ ਲਈ ਵਧਾ ਦਿੱਤਾ ਹੈ। ਸਭ ਤੋਂ ਪਹਿਲਾਂ 22 ਅਪ੍ਰੈਲ ਨੂੰ ਕੈਨੇਡਾ ਨੇ ਇਹ ਬੈਨ ਲਗਾਇਆ ਸੀ, ਜਿਸ ਨੂੰ ਕਈ ਵਾਰ ਵਧਾਇਆ ਗਿਆ ਹੈ, ਜਦਕਿ ਇਹ ਬੈਨ ਕਾਰਗੋ ਉਡਾਣਾ ਜਾਂ ਮੈਡੀਕਲ ਟ੍ਰਾਂਸਫਰਸ ’ਤੇ ਲਾਗੂ ਨਹੀਂ ਹੋਵੇਗਾ।