ਜਲੰਧਰ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਵਿਚ ਕਿਸਾਨਾਂ ਦੇ ਹੱਕਾਂ ਵਿਚ ਮਤਾਂ ਪਾਕੇ ਸਾਬਤ ਕਰ ਦਿੱਤਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨੀ ਦੀ ਹਿਤੈਸ਼ੀ ਪਾਰਟੀ ਹੈ। ਅੱਜ ਪੰਜਾਬ ਦੇ ਅੰਨਦਾਤਾ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਦਿਨ ਰਾਤ ਸੜਕਾਂ, ਟੋਲ ਪਲਾਟਾਂ ਤੇ ਰੇਲ ਪਟੜੀਆਂ ਤੇ ਰਾਤਾਂ ਬਿਤਾਉਣ ਲਈ ਮਜਬੂਰ ਕਰਨ ਵਾਲੀ ਕੇਂਦਰ ਸਰਕਾਰ ਇਕ ਨਵੇਂ ਜੰਗ ਦਾ ਐਲਾਨ ਹੋਇਆ ਹੈ ਨਵੇਂ ਖੇਤੀ ਕਾਨੂੰਨਾਂ ਮੁਤਾਬਿਕ ਵੱਡੇ ਘਰਾਵਿਆ ਦੇ ਮੂੰਹ ਤੇ ਚਪੇੜ ਵੱਜੀ ਹੈ ਤੇ ਪੰਜਾਬ ਵਿਚ ਜਮਾਖੋਰਾਂ ਦੀ ਲੁੱਟ ਖਸੁੱਟ ਨੂੰ ਰੋਕਣ ਲਈ ਕਾਂਗਰਸ ਪਾਰਟੀ ਨੇ ਆਪਣੇ ਅਹੁਦਿਆਂ ਦੀ ਪ੍ਰਵਾਹ ਕੀਤੇ ਬਗੈਰ ਕਿਸਾਨਾਂ ਦੇ ਹੱਕ ਵਿਚ ਫੈਸਲਾ ਲਿਆ ਹੈ। MSP ਤੋਂ ਘੱਟ ਖਰੀਦ ਕਰਨ ਵਾਲੇ ਨੂੰ 3 ਸਾਲ ਦੀ ਸਜ਼ਾ ਸ਼ਲਾਘਾਯੋਗ ਕਦਮ ਹੈ। ਸਾਡੇ ਪੰਜਾਬ ਨੂੰ ਮੰਡੀ ਘੋਸ਼ਿਤ ਕਰਨਾ ਵੀ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਾਵੀ ਦੀ ਰਾਖੀ ਕਰਕੇ ਤੇ ਹੁਣ ਨਵੇਂ ਖੇਤੀ ਬਿੱਲ ਲਿਆ ਕਿ ਕਿਸਾਨ ਦਾ ਅੱਜ ਅਤੇ ਭਵਿੱਖ ਦੀ ਰਾਖੀ ਕੀਤੀ ਹੈ ਜੋ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਵੇਗਾ। ਪੰਜਾਬ ਦੇ 3 ਕਰੋੜ ਲੋਕਾ ਦੀ ਆਵਾਜ ਗੂੰਗੀ ਬਹਿਰੀ ਸਰਕਾਰ ਤੱਕ ਪਹੁੰਚਣ ਲਈ ਦਲੇਗਨਾ ਕਦਮ ਹੈ ਜਿਸ ਨੂੰ ਆਉਣ ਵਾਲੀਆਂ ਪੀੜੀਆਂ ਹਮੇਸ਼ਾ ਯਾਦ ਰੱਖਣਗੀਆ।  ਕਾਂਗਰਸ ਵਿਰੋਧੀ ਪਾਰਟੀਆਂ ਨੂੰ ਸਮਝ  ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਜਾਗਰੂਪ ਹੋ ਚੁਕੇ ਹਨ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਹੀ ਕਾਮਯਾਬ ਹੋਵੇਗਾ।