ਫਗਵਾੜਾ 8 ਸਤੰਬਰ (ਸ਼ਿਵ ਕੋੜਾ) ਫਗਵਾੜਾ ਦੇ ਪਿੰਡ ਚਾੜਾਂ ਵਿਚ ਗੁਰਦੁਆਰਾ ਸਾਹਿਬ ਵਿਚ ਚੋਰੀ ਕਰਦੇ ਫੜੇ ਗਏ ਗ੍ਰੰਥੀ ਸਿੰਘ ਵੱਲੋਂ ਜਿਸ ਨੂੰ ਕੰਮ ਤੇ ਹਟਾ ਦਿੱਤਾ ਗਿਆ ਸੀ, ਨੇ ਪਾਵਨ  ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਕੇ ਬੇਅਦਬੀ ਕਰ ਪਿੰਡ ਵਿਚ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਅਤੇ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਗ੍ਰੰਥੀ ਜਿਸ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਲਾਦੀਆਂ ਥਾਣਾ ਗੁਰਾਇਆ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਸਦਰ ਪੁਲਿਸ ਫਗਵਾੜਾ ਨੇ ਉਸ ਨੂੰ ਅਮ੍ਰਿਤਸਰ ਲਾਗੇ ਗਿਰਫਤਾਰ ਕਰ ਲਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਤੁਰੰਤ ਸਾਥੀਆਂ ਸਮੇਤ ਮੌਕੇ ਤੇ ਪੁੱਜੇ ਅਤੇ ਮੰਦਭਾਗੀ ਘਟਨਾ ਤੇ ਗਹਿਰੇ ਅਫ਼ਸੋਸ ਦਾ ਪ੍ਰਕਟਾਵਾ ਕੀਤਾ ਅਤੇ ਐਸ.ਪੀ.ਫਗਵਾੜਾ ਮਨਵਿੰਦਰ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸ.ਧਾਲੀਵਾਲ ਨੇ ਫਗਵਾੜਾ ਪੁਲਿਸ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਸਦਰ ਪੁਲਿਸ ਨੇ ਮਾਮਲੇ ਵਿਚ ਤੇਜ਼ੀ ਦਿਖਾਉਂਦੇ ਹੋਏ ਤੁਰੰਤ ਦੋਸ਼ੀ ਨੂੰ ਨੂੰ ਗਿਰਫਤਾਰ ਕਰ ਕੇ ਉਸ ਦੇ ਖ਼ਿਲਾਫ਼ ਭਦਸ ਦੀ ਧਾਰਾ 295 ਏ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਘਟਨਾ ਬੇਹੱਦ ਸ਼ਰਮਨਾਕ ਹੈ ਅਤੇ ਮਾਮਲੇ ਦੀ ਗੰਭੀਰਤਾ ਉਸ ਸਮੇਂ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜੋ ਮਹਾਰਾਜ ਦੀ ਤਾਬਿਆ ਵਿਚ ਬੈਠ ਕੇ ਸੰਗਤ ਨੂੰ  ਉਪਦੇਸ਼ ਦਿੰਦਾ ਹੋਵੇ,ਵੱਲੋਂ ਅੰਜਾਮ ਦਿੱਤਾ ਜਾਣਾ ਨੀਚਤਾ ਭਰਿਆ ਕੰਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਘਟਨਾਵਾਂ ਨੂੰ ਲੈ ਕੇ ਆਪਸੀ ਭਾਈਚਾਰਾ ਖ਼ਰਾਬ ਨਾ ਹੋਣ ਦਿੱਤਾ ਜਾਵੇ ਅਤੇ ਕਮੇਟੀਆਂ ਵੀ ਮਾਮਲੇ ਵਿਚ ਹੁਸ਼ਿਆਰੀ ਨਾਲ ਕੰਮ ਲੈਣ। ਉਨ੍ਹਾਂ ਕਿਹਾ ਕੈਪਟਨ ਅਮਰੇਂਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਰਾਜ ਵਿਚ ਕਿਸੇ ਵੀ ਧਰਮ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾ ਸਕਦੀ। ਪੰਜਾਬ ਸਰਕਾਰ ਸਭ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਇਸ ਲਈ ਵਚਨਬੱਧ ਵੀ ਹੈ। ਉਨ੍ਹਾਂ ਦੇ ਰਾਜ ਵਿਚ ਸਾਰੇ ਧਰਮਾਂ ਦੇ ਪੈਰੋਕਾਰ ਆਪਣੇ ਆਪਣੇ ਨੂੰ ਮਹਫੂਜ ਸਮਝ ਦੇ ਹੋਏ ਆਪੋ ਆਪਣੇ ਧਰਮਾਂ ਦੀ ਪਾਲਨਾ ਕਰ ਸਕਦੇ ਹਨ। ਧਾਲੀਵਾਲ ਨੇ ਕਿਹਾ ਇਹ ਤਾਂ ਖਰਾਂ ਹੋਇਆ ਕਿ ਸਮਾਂ ਰਹਿੰਦੇ ਦੋਸ਼ੀ ਦਾ ਪਤਾ ਲੱਗ ਗਿਆ ਤੇ ਉਸ ਦੀ ਸਾਜ਼ਿਸ਼ ਨਾਕਾਮਯਾਬ ਹੋ ਗਈ। ਕਮੇਟੀ ਇਸ ਲਈ ਪਸ਼ਚਾਤਾਪ ਦਾ ਪਾਠ ਰੱਖੇਗੀ ਅਤੇ ਭੋਗ ਪਾਵੇਗੀ। ਇਸ ਮੌਕੇ  ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਸੁਨੀਲ ਪਰਾਸ਼ਰ,ਕਮਲਜੀਤ ਕੌਰ ਸਰਪੰਚ ਪਿੰਡ ਚਾੜਾਂ,ਬਲਬੀਰ ਸਿੰਘ,ਹੁਸਨ ਲਾਲ ਲੰਬੜਦਾਰ,ਸੁਰਜੀਤ ਕੌਰ ਲੰਬੜਦਾਰ,ਇੰਦਰਜੀਤ ਸਿੰਘ,ਜੋਗਾ ਸਿੰਘ ਮਾਣਕਾਂ,ਨਿਰਮਲਜੀਤ ਸਿੰਘ ਹੈਪੀ ਸਰਪੰਚ ਲੱਖ ਪੁਰ,ਕੁਲਦੀਪ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਮੌਜੂਦ ਸਨ