ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਵਿੱਚ ਨਾਮਜ਼ਦ ਪੁਲਿਸ ਅਫ਼ਸਰ SP ਬਲਜੀਤ ਸਿੰਘ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ,ਅਦਾਲਤ ਨੇ ਬਲਜੀਤ ਸਿੰਘ ਦੀ ਗਿਰਫ਼ਤਾਰੀ ‘ਤੇ ਰੋਕ ਲੱਗਾ ਦਿੱਤੀ ਹੈ,ਕੋਟਕਪੂਰਾ ਗੋਲੀਕਾਂਡ ਦੌਰਾਨ ਬਲਜੀਤ ਸਿੰਘ DSP ਦੇ ਅਹੁਦੇ ‘ਤੇ ਤੈਨਾਤ ਸੀ, ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਬਲਜੀਤ ਸਿੰਘ ਨੂੰ ਵਾਰ-ਵਾਰ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ, ਯਾਨੀ ਉਨ੍ਹਾਂ ਵੱਲੋਂ ਜਾਂਚ ਵਿੱਚ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਸੀ,ਫ਼ਰੀਦਕੋਟ ਅਦਾਲਤ ਨੇ ਬਲਜੀਤ ਸਿੰਘ ਖ਼ਿਲਾਫ਼ ਗਿਰਫ਼ਤਾਰੀ ਵਾਰੰਟ ਜਾਰੀ ਕੀਤਾ ਸੀ, ਪਰ ਬਲਜੀਤ ਨੇ ਹਾਈਕੋਰਟ ਵਿੱਚ ਇਸ ਦੇ ਖ਼ਿਲਾਫ਼ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ, ਅਦਾਲਤ ਨੇ ਬਲਜੀਤ ਦੀ ਗਿਰਫ਼ਤਾਰੀ ‘ਤੇ ਰੋਕ ਲੱਗਾ ਦਿੱਤੀ ਹੈ ਅਤੇ 27 ਜੁਲਾਈ ਤੱਕ ਪੰਜਾਬ ਸਰਕਾਰ ਨੂੰ ਇਸ ‘ਤੇ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਨੇ
SP ਬਲਜੀਤ ਸਿੰਘ ‘ਤੇ ਇਲਜ਼ਾਮ ਸੀ ਕਿ ਉਸ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਬੂਤਾਂ ਨੂੰ ਮਿਟਾਉਣ ਦੇ ਲਈ ਝੂਠੀ ਗਵਾਈ ਤਿਆਰ ਕੀਤੀ, ਬਲਜੀਤ ਸਿੰਘ ਦੇ ਨਾਲ ਕੋਟਕਪੂਰਾ ਥਾਣੇ ਦੇ ਮੁਖੀ ਗੁਰਦੀਪ ਸਿੰਘ ਪੰਧੇਰ ‘ਤੇ ਵੀ ਝੂਠੇ ਗਵਾਹ ਤਿਆਰ ਕਰਨ ਦਾ ਇਲਜ਼ਾਮ ਸੀ,SIT ਨੇ ਗੁਰਦੀਪ ਸਿੰਘ ਪੰਧੇਰ ਨੂੰ ਤਾਂ ਗਿਰਫ਼ਾਤਰ ਕਰ ਲਿਆ ਸੀ,ਗੁਰਦੀਪ ਸਿੰਘ ਪੰਧੇਰ ਜੇਲ੍ਹ ਵਿੱਚ ਹੈ ਅਤੇ ਉਸ ਨੇ ਮੁਕਦਮਾਂ ਚੱਲਣ ਤੱਕ ਜ਼ਮਾਨਤ ਮੰਗੀ ਸੀ,ਜਦੋਂ ਕਿ ਐੱਸਪੀ ਬਲਜੀਤ ਸਿੰਘ ਨੇ ਗਿਰਫ਼ਤਾਰੀ ਦੇ ਡਰ ਤੋਂ ਜ਼ਮਾਨਤ ਮੰਗੀ ਸੀ ਜਿਸ ਨੂੰ ਫ਼ਰੀਦਕੋਟ ਦੀ ਅਦਾਲਤ ਨੇ ਖ਼ਾਰਿਜ ਕਰ ਦਿੱਤਾ ਸੀ,SIT ਨੇ ਦਾਅਵਾ ਕੀਤਾ ਸੀ ਸੀ ਐੱਸਪੀ ਬਲਜੀਤ ਸਿੰਘ ਅਤੇ SHO ਗੁਰਦੀਪ ਸਿੰਘ ਪੰਧੇਰ ਨੇ ਇੱਕ ਸੀਨੀਅਰ IPS ਅਫ਼ਸਰ ਨਾਲ ਮਿਲ ਕੇ ਝੂਠੀ ਗਵਾਈ ਤਿਆਰ ਕੀਤੀ ਸੀ,ਫ਼ਰੀਦਕੋਟ ਅਦਾਲਤ ਨੇ ਇੰਨਾ ਦੋਵਾਂ ਦੀ ਜ਼ਮਾਨਤ ਇਹ ਕਹਿੰਦੇ ਹੋਏ ਰੱਦ ਕੀਤੀ ਸੀ ਕਿ ਦੋਵਾਂ ਮੁਲਜ਼ਮਾਂ ‘ਤੇ ਇਲਜ਼ਾਮ ਬੇਹੱਦ ਗੰਭੀਰ ਨੇ ਇਸ ਲਈ ਇੰਨਾ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ