ਜਲੰਧਰ 25 ਜੁਲਾਈ 2020
ਦਲਵਿੰਦਰ ਸਿੰਘ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਦੱਸਿਆ ਕਿ ਕੰਪਿਊਟਰ ਸਿੱਖਿਆ ਵਿੱਚ ਵੱਡੀ ਪੁਲਾਂਘ ਪੁੱਟਦੇ ਹੋਏ ਇਸ ਸੰਸਥਾ ਵਲੋਂ ਰੈਗੂਲਰ ਸਿੱਖਿਆ ਲਈ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੌਜੀ ਕਾਲਜ ਖੋਲਿ੍ਹਆ ਗਿਆ ਹੈ, ਜਿਸ ਵਿੱਚ ਬੀ.ਐਸ.ਸੀ.ਆਈ.ਟੀ.(10+2), ਐਮ.ਐਸ.ਸੀ.ਆਈ.ਟੀ.(ਗ੍ਰੈਜੂਏਸ਼ਨ+ਮੈਥ) ਅਤੇ ਪੀ.ਜੀ.ਡੀ.ਸੀ.ਏ. (ਗ੍ਰੈਜੁਏਸ਼ਨ) ਕੋਰਸ ਉਪਲਬੱਧ ਹਨ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਲੋਂ ਸਾਬਕਾ ਸੈਨਿਕਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਬੱਚਿਆਂ ਤੋਂ ਨਾ ਮਾਤਰ ਫੀਸ ਹੀ ਲਈ ਜਾਂਦੀ ਹੈ। ਕੰਪਿਊਟਰ ਲੈਬ ਆਧੁਨਿਕ ਉਪਰਕਨਾਂ ਨਾਲ ਲੈਸ ਹੈ ਅਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ।
ਉਨ੍ਹਾਂ ਦੱਸਿਆ ਕਿ ਇਨਾਂ ਕੋਰਸਾਂ ਵਿੱਚ 2020-21 ਸੈਸ਼ਨ ਲਈ ਦਾਖਲੇ ਸਬੰਧੀ ਜਾਣਕਾਰੀ ਦਫ਼ਤਰ ਵਿਚੋ ਕਿਸੇ ਵੀ ਕੰਮ-ਕਾਜ ਵਾਲੇ ਦਿਨ ਲਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰਾਂ 0181-2452290, 94786-18790,94653-95042 ’ਤੇ ਸੰਪਰਕ ਕੀਤਾ ਜਾ ਸਕਦਾ ਹੈ।