ਜਲੰਧਰ(ਗੁਰਦੀਪ ਸਿੰਘ ਹੋਠੀ)
ਸ਼੍ਰੀ ਦੀਨ ਦਿਆਲ ਸਤਿਸੰਗ ਘਰ ਮਹੁੱਲਾ ਸੰਤੋਖਗੜ ਨਕੋਦਰ ਦੇ ਮੁੱਖ ਸੇਵਾਦਾਰ ਗੁਰੂਜਾਂ ਰਾਜਦੀਪ ਦੀਦੀ ਵੱਲੋਂ ਕਰਫਿਊ ਦੇ ਦੋਰਾਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਘਰ ਤੱਕ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ l ਗੁਰੂਜਾਂ ਰਾਜਦੀਪ ਜੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾੲਿਰਸ ਦੇ ਪ੍ਰਕੋਪ ਕਰਕੇ 22 ਮਾਰਚ ਤੋਂ ਪੂਰੇ ਭਾਰਤ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਲਾਕਡਾੳੂਨ ਕਰ ਦਿੱਤਾ ਗਿਆ ਹੈ l ਜਿਸ ਨਾਲ ਗਰੀਬ ਪਰਿਵਾਰਾਂ ਦਾ ਰੋਜ਼ਮਰਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ੲਿਸ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਸਤਿਸੰਗ ਘਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਲੰਘਰ ਤਿਅਾਰ ਕਰਕੇ ਭੇਜਿਆ ਜਾਂਦਾ ਹੈ l ਜਿਸ ਵਿੱਚ ਸਾਡਾ ਸਹਿਯੋਗ ਦਾਨੀ ਸੱਜਣਾ ਅਤੇ ਸ਼੍ਰੀ ਅਦਿਤਿਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ, ਬਲਦੇਵ ਬੱਬੂ ਪ੍ਰਧਾਨ ਬੀ. ਜੀ.ਪੀ ਨਕੋਦਰ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਜਾਂਦਾ ਹੈ l