ਫਗਵਾੜਾ 21 ਅਕਤੂਬਰ (ਸ਼ਿਵ ਕੋੜਾ ਫਗਵਾੜਾ) ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਤਹਿਸੀਲ ਫਗਵਾੜਾ ਦੇ ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਕਰਨ ਲਈ ਸਿਹਤ ਵਿਭਾਗ ਵਲੋਂ ਡਾ. ਅਮਰਜੀਤ ਆਰ.ਐਮ.ਓ. ਸਹਾਇਕ ਸਿਹਤ ਕੇਂਦਰ ਭੁੱਲਾਰਾਈ (ਜਿਲਾ ਪਰੀਸ਼ਦ ਅਧੀਨ) ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ। ਡਾ. ਅਮਰਜੀਤ ਨੇ ਕਿਹਾ ਕਿ ਕੋਰੋਨਾ ਦੇ ਲੱਛਣ ਹੋਣ ਤਾਂ ਟੈਸਟ ਤੋਂ ਡਰਨਾ ਨਹੀਂ ਚਾਹੀਦਾ। ਸਿਹਤ ਵਿਭਾਗ ਪੰਜਾਬ ਵਲੋਂ ਕੋਰੋਨਾ ਟੈਸਟ ਬਿਲਕੁਲ ਫਰੀ ਕੀਤਾ ਜਾਂਦਾ ਹੈ ਅਤੇ ਹੁਣ ਕਈ ਦਿਨ ਤੱਕ ਇੰਤਜਾਰ ਕਰਨ ਦੀ ਵੀ ਜਰੂਰਤ ਨਹੀਂ ਹੈ। ਮੌਕੇ ਤੇ ਹੀ ਰਿਪੋਰਟ ਆ ਜਾਂਦੀ ਹੈ। ਇਸ ਲਈ ਜੇਕਰ ਕਿਸੇ ਨੂੰ ਖੰਗ, ਜੁਕਾਮ, ਗਲਾ ਖਰਾਬ ਜਾਂ ਬੁਖਾਰ ਤੇ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਤੁਰੰਤ ਟੈਸਟ ਕਰਵਾਇਆ ਜਾਵੇ ਤਾਂ ਜੋ ਸਮੇਂ ‘ਤੇ ਇਲਾਜ ਹੋ ਸਕੇ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਜਗਜੀਤ ਕੌਰ ਨੇ ਦੱਸਿਆ ਕਿ ਸਮੂਹ ਸਕੂਲ ਸਟਾਫ ਦੇ ਰੈਪਿਡ ਕਰੋਨਾ ਟੈਸਟ ਕੀਤੇ ਗਏ ਅਤੇ ਸਾਰੇ ਸਟਾਫ ਦੀ ਰਿਪੋਰਟ ਨੈਗਟਿਵ ਆਈ ਹੈ। ਉਹਨਾਂ ਜਿੱਥੇ ਹਾਜਰੀਨ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਆ ਉੱਥੇ ਹੀ ਕਿਹਾ ਕਿ ਫੇਸ ਮਾਸਕ, ਸੈਨੀਟਾਈਜਰ ਅਤੇ ਸਰੀਰਿਕ ਦੂਰੀ ਵਰਗੀਆਂ ਸਰਕਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਕੇ ਕੋਰੋਨਾ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਰਾਮ ਗੋਪਾਲ ਪੀਟੀਆਈ, ਪਰਮਜੀਤ ਰਾਮ, ਵਰਿੰਦਰ ਸਿੰਘ ਕੰਬੋਜ, ਜਸਵਿੰਦਰ ਕੌਰ, ਦਲਜੀਤ ਕੌਰ, ਜਸਵੀਰ ਕੌਰ, ਮੈਡਮ ਰੋਮਾ, ਗੁਰਦੀਪ ਕੌਰ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਬਲਵੀਰ ਸਿੰਘ, ਗੁਰਦੇਵ ਕੌਰ ਆਦਿ ਹਾਜਰ ਸਨ।