ਫਗਵਾੜਾ 5 ਜੂਨ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਬਿਰਧ ਅਨਾਥ ਆਸ਼ਰਮ ਪਿੰਡ ਸਾਹਨੀ ਦਾ ਦੌਰਾ ਕੀਤਾ ਅਤੇ ਉੱਥੇ ਕੋਰੋਨਾ ਪਾਜੀਟਿਵ ਮਰੀਜਾਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਆਸ਼ਰਮ ਦੇ ਸੰਚਾਲਕਾਂ ਅਤੇ ਆਸਿ੍ਰਤਾਂ ਵਲੋਂ ਦਲਜੀਤ ਰਾਜੂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਜਿਸ ਤੇ ਉਹਨਾਂ ਮੌਕੇ ਤੇ ਹੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੁਸ਼ਕਲਾਂ ਦਾ ਹਲ ਕਰਵਾਇਆ। ਦਲਜੀਤ ਰਾਜੂ ਨੇ ਕਿਹਾ ਕਿ ਆਸ਼ਰਮ ਵਿਚ ਹਰ ਲੋੜੀਂਦੀ ਸਹੂਲਤ ਪੰਜਾਬ ਸਰਕਾਰ ਦੀ ਹਦਾਇਤ ‘ਤੇ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਗਈ ਹੈ ਫਿਰ ਵੀ ਜੇਕਰ ਕੋਈ ਕਮੀ ਪੇਸ਼ੀ ਹੋਵੇਗੀ ਤਾਂ ਉਸਨੂੰ ਤੁਰੰਤ ਦੂਰ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਉਕਤ ਆਸ਼ਰਮ ਵਿਚ 19 ਕੋਰੋਨਾ ਪਾਜੀਟਿਵ ਕੇਸ ਆਉਣ ਤੋਂ ਬਾਅਦ ਆਸ਼ਰਮ ਨੂੰ ਸਿਹਤ ਵਿਭਾਗ ਵਲੋਂ ਕੰਨਟੇਨਮੈਂਟ ਜੋਨ ਐਲਾਨਿਆ ਗਿਆ ਹੈ ਅਤੇ ਉੱਥੇ ਰਹਿੰਦੇ ਕੋਰੋਨਾ ਪਾਜੀਟਿਵ ਆਸਿ੍ਰਤਾਂ ਦਾ ਆਸ਼ਰਮ ਦੇ ਅੰਦਰ ਦੀ ਆਈਸੋਲੇਸ਼ਨ ਸੈਂਟਰ ਬਣਾ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਮਹਿਲਾ ਕਾਂਗਰਸੀ ਆਗੂ ਸ਼ਵਿੰਦਰ ਨਿਸ਼ਚਲ, ਮੀਨਾਕਸ਼ੀ ਵਰਮਾ, ਰਵਿੰਦਰ ਸਿੰਘ ਪੀ.ਏ. ਵੀ ਸਨ।