ਫਗਵਾੜਾ 2 ਜੂਨ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਰੋਜਾਨਾ ਦੀ ਤਰ੍ਹਾਂ ਅੱਜ ਵੀ ਹਲਕਾ ਵਿਧਾਨਸਭਾ ਫਗਵਾੜਾ ਦੇ ਵੱਖ ਵੱਖ ਇਲਾਕਿਆਂ ‘ਚ ਕੋਵਿਡ ਪ੍ਰਭਾਵਿਤ ਮਰੀਜਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਰਾਸ਼ਨ ਅਤੇ ਫਤਿਹ ਕਿੱਟਾਂ ਪਹੁੰਚਾਈਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਰਾਜੂ ਨੇ ਕਿਹਾ ਕਿ ਉਹ ਮਨੁੱਖਤਾ ਦੇ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਇਸ ਵਿਚ ਵੀ ਸਿਆਸੀ ਲਾਹਾ ਲੈਣ ਲਈ ਬਿਨਾਂ ਮਤਲਬ ਦੀ ਬਿਆਨ ਬਾਜੀ ਕਰ ਰਹੇ ਹਨ। ਉਹਨਾਂ ਸੱਦਾ ਦਿੱਤਾ ਕਿ ਕਿਸੇ ਵੀ ਸਮਾਜਿਕ ਜੱਥੇਬੰਦੀ ਜਾਂ ਸਿਆਸੀ ਪਾਰਟੀ ਨਾਲ ਜੁੜਿਆ ਕੋਈ ਵੀ ਵਿਅਕਤੀ ਚਾਹੇ ਤਾਂ ਇਸ ਸੇਵਾ ਵਿਚ ਸਹਿਯੋਗ ਕਰ ਸਕਦਾ ਹੈ ਕਿਉਂਕਿ ਇਹ ਸਮਾਂ ਸਿਆਸੀ ਨਫਾ ਲੈਣ ਲਈ ਬਿਆਨ ਬਾਜੀ ਕਰਨ ਦਾ ਨਹੀਂ ਬਲਕਿ ਲੋੜਵੰਦਾਂ ਦੀ ਸੇਵਾ ਕਰਨ ਦਾ ਹੈ। ਉਹਨਾਂ ਦੱਸਿਆ ਕਿ ਕੋਈ ਵੀ ਲੋੜਵੰਦ ਮਰੀਜ ਜਾਂ ਪਰਿਵਾਰਕ ਮੈਂਬਰ ਹੈਲਪ ਲਾਈਨ ਨੰਬਰ 9115127102, 9115158100 ਜਾਂ 9115159100 ਰਾਹੀਂ ਸੰਪਰਕ ਕਰਕੇ ਕੈਪਟਨ ਸਰਕਾਰ ਵਲੋਂ ਦਿੱਤੀ ਜਾ ਰਹੀ ਇਹ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਨੌਜਵਾਨ ਕਾਂਗਰਸੀ ਆਗੂ ਵਰੁਣ ਬੰਗੜ ਚੱਕ ਹਕੀਮ, ਮਨਜੋਤ ਸਿੰਘ ਭਗਤਪੁਰਾ ਅਤੇ ਗੁਰਪ੍ਰੀਤ ਕੌਰ ਜੰਡੂ ਆਦਿ ਵੀ ਸਨ