ਜਲੰਧਰ: ਕੋਰੋਨਾ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਜਿੱਥੇ ਅੱਜ ਪੰਜਾਬ ਸਰਕਾਰ ਵਲੋਂ ਹਰ ਇੱਕ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ , ਲੋਕਾਂ ਨੂੰ ਨਿਰਧਾਰਿਤ ਹਦਾਇਤਾਂ ਦੀ ਪਾਲਣਾ ਕਰਨ ਲਈ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਰਿਹਾ ਹੈ ।ਪ੍ਰਸ਼ਾਸ਼ਨ , ਸਿਹਤ ਵਿਭਾਗ ,ਪੁਲਿਸ ਵਿਭਾਗ ਅਤੇ ਹੋਰ ਵਿਭਾਗਾਂ ਦੀ ਇੱਕਜੁਟਤਾ ਨਾਲ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਨਿਰੰਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਗੈਰ ਸਰਕਾਰੀ ਸੰਸਥਾਵਾਂ ਵੀ ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੱਡਮੁਲਾ ਯੋਗਦਾਨ ਪਾ ਰਹੀਆਂ ਹਨ । ਸ਼ੁੱਕਰਵਾਰ ਨੂੰ ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ ਵਲੋਂ ਕੋਵਿਡ-19 ਸਬੰਧੀ ਕੀਤੇ ਯਤਨਾਂ ਸਦਕਾ ਮੁਥੂਟ ਫਾਈਨੈਂਸ ਜਲੰਧਰ ਵਲੋਂ 500 ਐਮ.ਐਲ. ਮਿਕਦਾਰ ਵਾਲੀਆਂ 150 ਹੈਂਡ ਸੈਨੀਟਾਈਜ਼ਰ ਬੋਤਲਾਂ ਅਤੇ 10,000 ਅੇਕਸਟਰਨਲ ਗਲੱਵਸ ਦਫਤਰ ਸਿਵਲ ਸਰਜਨ ਜਲੰਧਰ ਨੂੰ ਭੇਂਟ ਕੀਤੇ ਗਏ ।ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਾਂਗਲ ਨੇ ਕਿਹਾ ਕਿ ਕੋਵਿਡ -19 ਮਾਹਮਾਰੀ ਨੂੰ ਨਜਿੱਠਣ ਲਈ ਸਾਰੀ ਦੁਨੀਆਂ ਵਿੱਚ ਸਰਕਾਰਾਂ ਆਪਣਾ ਪੂਰੀ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ। ਸਰਕਾਰਾਂ ਦੇ ਸਹਿਯੋਗ ਲਈ ਇਸ ਬੀਮਾਰੀ ਉਪਰ ਕਾਬੂ ਪਾਉਣ ਵਿੱਚ ਗੈਰ ਸਰਕਾਰੀ ਸੰਸਥਾਵਾਂ ਵੀ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ ।
ਡਾ. ਨਾਂਗਲ ਵਲੋਂ ਗੈਰ ਸਰਕਾਰੀ ਸੰਸਥਾਂ ਮੁਥੂਟ ਫਾਈਨੈਂਸ ਜਲੰਧਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸ਼ੀ੍ਰ ਆਰ.ਕੇ ਕੌਲ ਰਿਜਨਲ ਮੈਨੇਜਰ ਮੁਥੂਟ ਫਾਇਨੈਂਸ,ਤਰੁਨ ਭੰਡਾਰੀ ਮਾਰਕੀਟਿੰਗ ਹੈਡ ਮੁਥੂਟ, ਸ਼ਾਮ ਸੁੰਦਰ ਵੈਦ ਬਰਾਂਚ ਹੈਡ ਮੁਥੂਟ ਫਾਈਨੈਸ ਬਸਤੀ ਅੱਡਾ ਜਲੰਧਰ, ਸੁਭੀ ਮੱਲ ਮੰਡਲ ਅੇਡਮਿਨਿਸਟਰੇਟਿਵ ਇੰਚਾਰਜ ਮੁਥੂਟ ਫਾਈਨੈਂਸ ਜਲੰਧਰ ,ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਰਮਨ ਸ਼ਰਮਾ ਐਸ.ਐਮ.ਓ , ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਤੇ ਹੋਰ ਹਾਜਰ ਸਨ।