ਫਗਵਾੜਾ 18 ਮਈ (ਸ਼ਿਵ ਕੋੜਾ) ਕੋਰੋਨਾ ਵੈਕਸੀਨ ਲਗਾਉਣ ਦੇ ਕੈਂਪ ਲਗਾਏ ਜਾਣ ਦੇ ਮਾਮਲੇ ਵਿਚ ਭਾਰਤੀ ਜਨਤਾ ਯੁਵਾ ਮੋਰਚਾ ਨੇ ਸਿਵਲ ਹਸਪਤਾਲ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਹਸਪਤਾਲ ਪ੍ਰਬੰਧਨ ਸੱਤਾਧਾਰੀ ਪਾਰਟੀ ਦੇ ਦਬਾਅ ਹੇਂਠ ਕੰਮ ਕਰ ਰਿਹਾ ਹੈ ਅਤੇ ਹੋਰਨਾਂ ਨਾਲ ਭੇਦਭਾਵ ਦੀ ਨੀਤੀ ਅਪਨਾ ਰਿਹਾ ਹੈ। ਭਾਜਯੁਮੋਂ ਜ਼ਿੱਲਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਹਸਪਤਾਲ ਦੇ ਐਸ.ਐਮ.ਉ. ਸੱਤਾਧਾਰੀ ਪਾਰਟੀ ਨਾਲ ਸਬੰਧਤ ਲੋਕਾਂ ਨੂੰ ਹੀ ਕੈਂਪ ਦੇ ਰਹੇ ਹਨ ,ਜਿਨਾਂ ਵਿਚ ਉਨਾਂ ਦੇ ਚਹੇਤਿਆ ਦੇ ਹੀ ਵੈਕਸੀਨੇਸ਼ਨ ਕਰਵਾਈ ਜਾ ਰਹੀ ਹੈ। ਜਦ ਉਹ ਹਸਪਤਾਲ ਵਿਚ ਪੁਛਦੇ ਹਨ ਤਾਂ ਲਿਸਟ ਬਨਾ ਕੇ ਦੇਣ ਦੀ ਗੱਲ ਕਹੀ ਜਾਂਦੀ ਹੈ। ਚੱਢਾ ਨੇ ਕਿਹਾ ਕਿ ਅਸਲ ਵਿਚ ਭਾਜਯੁਮੋਂ ਕੈਂਪ ਲਗਾਏ ਜਾਣ ਨੂੰ ਹੀ ਬਹੁਤਾ ਚੰਗਾ ਨਹੀਂ ਸਮਝਦੀ ਕਿਉਂਕਿ ਇਸ ਵਿਚ ਨਾਂ ਤਾਂ ਕੋਰਨਾ ਗਾਈਡਲਾਈਨ ਦੀ ਪਾਲਨਾ ਹੁੰਦੀ ਹੈ ਅਤੇ ਨਾਂ ਹੀ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਅਸਲ ਵਿਚ 18 ਤੋਂ 44 ਸਾਲ ਦੀ ਉਮਰ ਵਾਲੇ ਜੋ ਕਿਸੇ ਬਿਮਾਰੀ ਨਾਲ ਪੀੜੀਤ ਹਨ ਦੀ ਆਸ਼ਾ ਵਰਕਰ ਦੇ ਜਰਇਏ ਪਛਾਣ ਕਰਵਾਈ ਜਾਵੇ। ਭਾਜਯੁਮੋਂ ਟੀਮ ਹਰੇਕ ਵਾਰਡ ਵਿਚ ਆਸ਼ਾ ਵਰਕਰ ਦੇ ਨਾਲ ਘਰ ਘਰ ਜਾਕੇ ਵੈਕਸੀਨੇਸ਼ਨ ਲਈ ਸਹਾਇਤਾ ਕਰਨ ਲਈ ਤਿਆਰ ਹੈ। ਉਨਾਂ ਕਿਹਾ ਕਿ ਇਸ ਵਿਚ ਕਿਸੇ ਪ੍ਰਕਾਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਸਗੋਂ ਸ਼ਤ ਪ੍ਰਤੀ ਸ਼ਤ ਵੈਕਸੀਨੇਸ਼ਨ ਹੀ ਇੱਕ ਮਾਤਰ ਉਦੇਸ਼ ਹੋਣਾ ਚਾਹੀਦਾ ਹੈ ਤਾਂਕਿ ਕੋਰੋਨਾ ਤੋਂ ਬਚਾਇਆ ਜਾ ਸਕੇ। ਚੱਢਾ ਨੇ ਦੱਸਿਆ ਕਿ ਹਸਪਤਾਲ ਵਿਚ ਵਿਚ ਲੋਕਾਂ ਦੀ ਖਜਲ ਖੁਆਰੀ ਕੀਤੀ ਜਾ ਰਹੀ ਹੈ। ਉਥੇ ਕੋਈ ਕੋਰੋਨਾ ਗਾਈਡਲਾਈਨ ਦੀ ਪਾਲਨਾ ਨਹੀਂ ਕੀਤੀ ਜਾਂਦੀ। ਬਜ਼ੁਰਗ ਲੋਕਾਂ ਨੂੰ ਤਿੰਨ-ਤਿੰਨ ਚਾਰ-ਚਾਰ ਚੱਕਰ ਲਗਾਣੇ ਪੈਂਦੇ ਹਨ। ਹਸਪਤਾਲ ਵਿਚ ਕੋਰੋਨਾ ਵੈਕਸੀਨ ਵਾਰੇ ਕੋਈ ਸਹੀਂ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ। ਜਿਥੇ ਆਮ ਲੋਕਾਂ ਨੂੰ ਵਾਪਿਸ ਕੀਤਾ ਜਾਂਦਾ ਹੈ,ਉਥੇ ਸਿਫਾਰਿਸ਼ੀ ਲੋਕਾਂ ਨੂੰ ਅੰਦਰ ਖਾਤੇ ਵੈਕਸੀਨ ਲਗਵਾਈ ਜਾ ਰਹੀ ਹੈ,ਜੋ ਚੰਗੀ ਗਲ ਨਹੀ ਹੈ। ਉਨਾਂ ਡਿਪਟੀ ਕਮੀਸ਼ਨਰ ਕਪੂਰਥਲਾ ਪਾਸੋਂ ਮੰਗ ਕੀਤੀ ਕਿ ਇਸ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਨਾਉਣ ਲਈ ਅਤੇ ਲੋਕਾਂ ਨੂੰ ਖਜਲ ਹੋਣ ਤੋ ਬਚਾਉਣ ਲਈ ਯੋਗ ਪ੍ਰਬੰਧ ਅਤੇ ਕਾਰਵਾਈ ਕੀਤੀ ਜਾਵੇ।