ਫਗਵਾੜਾ (ਸ਼ਿਵ ਕੋੜਾ) ਕੋਵਿਡ ਵੈਕਸੀਨ ਦੇ ਸ਼ਹਿਰ ਵਿਚ ਲਗਾਏ ਜਾ ਰਹੇ ਟੀਕਾਕਰਣ ਕੈਂਪਾਂ ‘ਚ ਪੱਖਪਾਤ ਨੂੰ ਲੈ ਕੇ ਅੱਜ ਮੰਡਲ ਭਾਜਪਾ ਫਗਵਾੜਾ ਵਲੋਂ ਸਾਬਕਾ ਮੇਅਰ ਅਰੁਣ ਖੋਸਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਸਥਿਤ ਐਸ.ਐਮ.ਓ. ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਇਕ ਮੰਗ ਪੱਤਰ ਐਸ.ਐਮ.ਓ. ਡਾ. ਲੈਂਬਰ ਰਾਮ ਨੂੰ ਦਿੱਤਾ ਗਿਆ।