ਫਗਵਾੜਾ 8 ਸਤੰਬਰ (ਸ਼ਿਵ ਕੋੜਾ) ਲਾਇਨਜ ਇੰਟਰਨੈਸ਼ਨਲ 321-ਡੀ (ਰਿਜਨ 16) ਦੇ ਡਿਸਟ੍ਰਿਕਟ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਵਲੋਂ ਕ੍ਰਿਸ਼ਨਾ ਧਾਮ ਮੰਦਰ ਬਾਬਾ ਬਾਲਕ ਨਾਥ ਖੇੜਾ ਰੋਡ ਫਗਵਾੜਾ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਵਿਡ-19 ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਲਾਇਨਜ ਕਲੱਬ ਫਗਵਾੜਾ ਸਿਟੀ ਦਾ ਵੀ ਸਹਿਯੋਗ ਰਿਹਾ। ਇਸ ਮੌਕੇ ਐਸ.ਐਮ.ਓ. ਫਗਵਾੜਾ ਡਾ. ਲੈਂਬਰ ਰਾਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ 150 ਯੋਗ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਤੇ ਦੂਸਰੀ ਡੋਜ ਦਾ ਟੀਕਾਕਰਣ ਕੀਤਾ। ਕੈਂਪ ਦਾ ਉਦਘਾਟਨ ਵਿਸ਼ੇਸ਼ ਤੌਰ ਤੇ ਪਹੁੰਚੇ ਲਾਇਨ ਮਨੋਹਰ ਸਿੰਘ ਭੋਗਲ ਇੰਨਵਾਇਰਨਮੈਂਟ ਚੇਅਰਮੈਨ 321-ਡੀ ਵਲੋਂ ਕੀਤਾ ਗਿਆ। ਉਹਨਾਂ ਦੇ ਨਾਲ ਜੋਨ ਚੇਅਰਮੈਨ ਲਾਇਨ ਪਰਮਿੰਦਰ ਸਿੰਘ ਨਿੱਜਰ, ਜੋਨ ਚੇਅਰਮੈਨ ਗੁਰਪ੍ਰੀਤ ਸਿੰਘ ਸੈਣੀ, ਲਾਇਨ ਸੁਸ਼ੀਲ ਸ਼ਰਮਾ ਐਮ ਐਮ ਆਰ ਇੰਚਾਰਜ ਆਰ-16, ਲਾਇਨ ਅਤੁਲ ਜੈਨ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਸਿਟੀ ਨੇ ਵੀ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਲਾਇਨ ਮਨੋਹਰ ਸਿੰਘ ਭੋਗਲ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਸਮਾਜ ਸੇਵਾ ਵਿਚ ਵਢਮੁੱਲਾ ਯੋਗਦਾਨ ਪਾ ਰਹੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਣਾ ਯੋਗ ਹੈ। ਬਤੌਰ ਰਿਜਨ-16 ਚੇਅਰਮੈਨ ਵੀ ਉਹਨਾਂ ਦਾ ਲਾਇਨਜ ਕਲੱਬਾਂ ਨੂੰ ਵੱਡਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਇਸ ਮੌਕੇ ਲਾਇਨ ਗੁਰਦੀਪ ਸਿੰਘ ਕੰਗ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਐਸ.ਐਮ.ਓ. ਡਾ. ਲੈਂਬਰ ਰਾਮ, ਸਿਹਤ ਵਿਭਾਗ ਦੀ ਟੀਕਾਕਰਣ ਟੀਮ ਸਮੇਤ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਮ ਲੋਕਾਂ ਨੂੰ ਪੁਰੋਜਰ ਅਪੀਲ ਕੀਤੀ ਕਿ ਉਹ ਜਿੰਨੀ ਜਲਦੀ ਹੋ ਸਕੇ ਆਪਣਾ ਕੋਵਿਡ ਟੀਕਾਕਰਣ ਜਰੂਰ ਕਰਵਾਉਣ। ਇਸ ਤੋਂ ਇਲਾਵਾ ਉਹਨਾਂ ਤੀਸਰੀ ਲਹਿਰ ਦੇ ਖਤਰੇ ਤੋਂ ਸੁਚੇਤ ਕਰਦਿਆਂ ਕਿਹਾ ਕਿ ਬੇਸ਼ਕ ਫਗਵਾੜਾ ਇਲਾਕੇ ਵਿਚ ਕੋਵਿਡ ਦਾ ਪ੍ਰਕੋਪ ਇਸ ਸਮੇਂ ਨਾਮ ਮਾਤਰ ਹੀ ਰਹਿ ਗਿਆ ਹੈ ਪਰ ਸਾਵਧਾਨੀ ਬਹੁਤ ਜਰੂਰੀ ਹੈ। ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਜਾਰੀ ਰੱਖੀ ਜਾਵੇ। ਲਾਇਨ ਅਤੁਲ ਜੈਨ ਨੇ ਵੀ ਕਿਹਾ ਕਿ ਕੋਵਿਡ-19 ਟੀਕਾਕਰਣ ਦੇ ਕੈਂਪ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕਿ ਹਰ ਨਾਗਰਿਕ ਦੇ ਦੋ ਟੀਕੇ ਲਗਾਉਣ ਦਾ ਟੀਚਾ ਪੂਰਾ ਨਹੀਂ ਹੋ ਜਾਂਦਾ। ਉਹਨਾਂ ਦੱਸਿਆ ਕਿ ਕਲੱਬ ਵਲੋਂ ਚਾਰ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਜਲਦੀ ਹੀ ਅਗਲਾ ਕੈਂਪ ਲਗਾਇਆ ਜਾਵੇਗਾ। ਲਾਇਨ ਸੁਸ਼ੀਲ ਸ਼ਰਮਾ ਨੇ ਵੀ ਰਿਜਨ ਚੇਅਰ ਪਰਸਨ ਲਾਇਨ ਗੁਰਦੀਪ ਸਿੰਘ ਕੰਗ ਵਲੋਂ ਰਿਜਨ ਦੀਆਂ ਸਾਰੀਆਂ ਲਾਇਨਜ ਕਲੱਬਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਪਾਸਟ ਰਿਜਨ ਚੇਅਰ ਪਰਸਨ ਲਾਇਨ ਬਲਵਿੰਦਰ ਸਿੰਘ, ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੁਨੀਲ ਢੀਂਗਰਾ, ਕੈਸ਼ੀਅਰ ਲਾਇਨ ਅਮਿਤ ਕੁਮਾਰ ਆਸ਼ੂ, ਪੀ.ਆਰ.ਓ. ਲਾਇਨ ਸੰਜੀਵ ਲਾਂਬਾ, ਲਾਇਨ ਜੁਗਲ ਬਵੇਜਾ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਐਸ.ਪੀ. ਬਸਰਾ, ਮੰਦਰ ਦੇ ਮਹੰਤ ਬਿ੍ਰਜ ਕੁਮਾਰ ਭਾਰਦਵਾਜ, ਸ਼ਸੀ ਭਾਰਦਵਾਜ, ਰਾਕੇਸ਼ ਕੁਮਾਰ, ਲਾਇਨ ਅਜੇ ਕੁਮਾਰ, ਲਾਇਨ ਸੰਜੀਵ ਸੂਰੀ, ਲਾਇਨ ਸ਼ਸੀ ਕਾਲੀਆ, ਲਾਇਨ ਜਸਵੀਰ ਮਾਹੀ, ਰਵਿੰਦਰ ਚੱਢਾ ਤੋਂ ਇਲਾਵਾ ਲਾਇਨਜ ਕਲੱਬ ਫਗਵਾੜਾ ਡਾਇਮੰਡ, ਲਾਇਨਜ ਕਲੱਬ ਫਗਵਾੜਾ ਵਿਸ਼ਵਾਸ, ਲਾਇਨ ਕਲੱਬ ਮੇਹਟੀਆਣਾ ਗੋਲਡ ਬੰਦਗੀ ਦੇ ਮੈਂਬਰ ਤੇ ਅਹੁਦੇਦਾਰ ਵੀ ਹਾਜਰ ਸਨ।