ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾਂ ਮਹਿਲਾਂ ਕਾਂਗਰਸ ਅਤੇ ਕੌਂਸਲਰ ਵਾਰਡ ਨੰਬਰ-20 ਡਾਕਟਰ ਜਸਲੀਨ ਸੇਠੀ ਨੇ ਅੱਜ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ 45 ਸਾਲਾਂ ਤੋਂ ਉਪਰ ਦੇ ਲੋਕਾਂ ਵਾਸਤੇ ਕੌਵਾਸੀ਼ਲਡ ਦੀ ਪਹਿਲੀ ਖੁਰਾਕ ਦਾ ਤੀਸਰਾ ਕੈਂਪ ਆਪਣੇ ਦਫਤਰ 60 ਲਿੰਕ ਕਲੋਨੀ ਅਬਾਦਪੁਰਾ ਵਿਖੇ ਲਗਾਇਆ। ਜਿਸ ਵਿੱਚ 120 ਦੇ ਕਰੀਬ ਲੋਕਾਂ ਨੇ ਆਪਣਾ ਪਹਿਲਾ ਟੀਕਾਕਰਨ ਕਰਾਇਆ।
ਇਸ ਮੌਕੇ ਡਾ ਸੇਠੀ ਨੇ ਕਿਹਾ ਕਿ ਵਾਰਡ ਵਾਸੀਆਂ ਦੀ ਸੁਰੱਖਿਆਂ ਲਈ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਜ 45 ਸਾਲਾ ਤੋ ਉਪਰ ਦੀ ਉਮਰ ਵਾਲੇ ਵਾਰਡ ਵਾਸੀਆ ਲਈ ਕੌਵਾਸੀ਼ਲਡ ਦਾ ਪਹਿਲਾ ਟੀਕਾਕਰਣ ਕੈਂਪ ਤੀਜੀ ਵਾਰ ਵਾਰਡ ਵਿੱਚ ਲਗਾਇਆ ਗਿਆ ਜੋ ਕਿ ਸ਼ਫਲ ਕੈਂਪ ਸਾਬਤ ਹੋਇਆ। ਜਿਸ ਵਿੱਚ 120 ਦੇ ਕਰੀਬ ਲੋਕਾਂ ਨੇ ਟੀਕਾਰਣ ਕਰਾਇਆ। ਇਸ ਤੋਂ ਪਹਿਲਾ ਡਾਕਟਰ ਸੇਠੀ ਵਲੋਂ ਦੋ ਹੋਰ ਕੈਂਪ ਲਗਾਏ ਗਏ ਸਨ ਜਿਸ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਆਪਣੀ ਪਹਿਲੀ ਵੈਕਸੀਨ ਲਗਵਾਈ ਸੀ। ਡਾ ਸੇਠੀ ਨੇ ਇਸ ਮੋਕੇ ਮੋਜੂਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋੜਾਂ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ ਸਮਾਜਿਕ ਦੂਰੀ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ, ਹੱਥਾ ਨੂੰ ਬਾਰ ਬਾਰ ਧੋਵੋ ਆਦਿ ਦੀ ਜਰੂਰ ਪਾਲਣਾ ਕਰੋ ਤਾਂ ਜੋ ਅਸੀ ਕੋਰਨਾ ਮਹਾਂਮਾਰੀ ਤੇ ਫਤਿਹ ਪਾ ਸਕੀਏ। ਉਹਨਾਂ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਦੂਸਰੀ ਡੋਜ ਲੱਗਣ ਦਾ ਸਮਾਂ ਹੋ ਗਿਆ ਹੈ ਉਨ੍ਹਾਂ ਲਈ ਵੀ ਜਲਦ ਕੈਂਪ ਲਗਾਇਆ ਜਾਵੇਗਾ