ਫਗਵਾੜਾ     (ਸ਼ਿਵ ਕੋੜਾ) ਕੋਵਿਡ -19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ  ਰਾਜ ਦੇਵਾ ਜੀ ਮਹਾਂ ਕਾਲੀ ਮੰਦਿਰ ਪਿੰਡ ਸੰਗਤਪੁਰ ( ਤਹਿਸੀਲ ਫਗਵਾੜਾ ) ਵਿਖੇ ਮਾਤਾ ਰਾਜ ਦੇਵਾ ਜੀ ਦੀ ਸਰਪ੍ਰਸਤੀ  ਹੇਠ, ਮਾਤਾ ਮਹਾਂ ਕਾਲੀ ਮੰਦਿਰ ਪਿੰਡ ਸੰਗਤਪੁਰ ਦੀ ਪ੍ਰਬੰਧਕ ਕਮੇਟੀ ਅਤੇ ਦੇਸ਼ – ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਿਤੀ 15 ਸਤੰਬਰ ਤੋਂ 17 ਸਤੰਬਰ ਤੱਕ ਕਰਵਾਇਆ ਜਾਣ ਵਾਲਾ 48 ਵਾਂ ਸਲਾਨਾ ਜੋੜ ਮੇਲਾ  ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਮਾਤਾ  ਰਾਜ ਦੇਵਾ ਜੀ ਨੇ ਦੱਸਿਆ ਕਿ ਕੋਰੋਨਾ ਆਫਤ ਦੇ ਚੱਲਦਿਆਂ ਮਿਤੀ 15  ਤੇ  16 ਸਤੰਬਰ ਨੂੰ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ , ਜਿਸ ਦੇ ਚੱਲਦਿਆਂ 16 ਸਤੰਬਰ ਰਾਤ ਨੂੰ ਭਗਵਤੀ ਜਾਗਰਣ ਅਤੇ 17 ਸਤੰਬਰ ਨੂੰ ਪ੍ਰਸਿੱਧ ਧਾਰਮਿਕ ਅਸਥਾਨਾਂ ਦੀ ਕੀਤੀ ਜਾਣ ਵਾਲੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਉਕਤ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਪਰਿਵਾਰਾਂ ਸਮੇਤ ਮੰਦਿਰ ਵਿੱਚ ਨਤਮਸਤਕ ਹੋਣ ਲਈ  ਆਉਦੀਆਂ ਹਨ ਪ੍ਰੰਤੂ ਕੋਰੋਨਾ ਮਹਾਂਮਾਰੀ ਦੇ ਖਤਰੇ ਨੂੰ ਮੱਦੇਨਜ਼ਰ ਅਤੇ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਕਤ ਮੇਲਾ ਕਰਵਾਉਣਾ ਸੰਭਵ ਨਹੀਂ ਹੈ । ਉਹਨਾਂ  ਦੇਸ਼ – ਵਿਦੇਸ਼ ਦੀਆਂ ਸਮੂਹ ਸੰਗਤਾਂ ਦੀਆਂ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਅਪੀਲ ਕੀਤੀ ਕਿ ਉਹ  ਆਪਣੇ – ਆਪਣੇ ਘਰਾਂ ਵਿੱਚ ਹੀ ਮਹਾਂ ਮਾਈ ਦੀ ਮਹਿਮਾ ਦਾ ਗੁਣ ਗਾਨ  ਅਤੇ ਕੋਰੋਨਾ ਮਹਾਂਮਾਰੀ ਤੋਂ ਮੁਕਤੀ ਲਈ ਪ੍ਰਾਥਨਾ ਕਰਨ ।ਇਸ ਮੌਕੇ ਮੰਗਾ ਗੁਰਦਾਸਪੁਰ , ਬਲਦੇਵ ਸਿੰਘ ਲਖਪੁਰ,  ਮਨਜੀਤ ਬੌਵੀ ਬੇਗਮਪੁਰ, ਡਾ. ਰਾਜੇਸ਼ ਕੁਮਾਰ, ਭੂਪਿੰਦਰਸਿੰਘ, ਨਿਰਮਲ ਕੁਮਾਰ ਬਲਾਲੋਂ,  ਗਿਆਨੀ ਜਤਿੰਦਰ ਸਿੰਘ, ਮੰਗਾ ਸੰਗਤਪੁਰ ਆਦਿ ਵੀ ਹਾਜ਼ਰ ਸਨ ।