ਫਗਵਾੜਾ 31 ਮਾਰਚ (ਸ਼਼ਿਵ ਕੋੋੜਾ) ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਵਿਖੇ ਨਾਨ-ਬੋਰਡ ਜਮਾਤਾਂ ਦਾ ਨਤੀਜਾ ਮੁੱਖ ਅਧਿਆਪਕ ਸ੍ਰੀਮਤੀ ਜਗਜੀਤ ਕੌਰ ਦੀ ਅਗਵਾਈ ਹੇਠ ਐਲਾਨਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਬੇਸ਼ਕ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਵਿਦਿਅਕ ਸੈਸ਼ਨ ਦੌਰਾਨ ਪੜ੍ਹਾਈ ਵਿਚ ਕਾਫੀ ਰੁਕਾਵਟ ਰਹੀ ਪਰ ਬਾਵਜੂਦ ਇਸ ਦੇ ਅਧਿਆਪਕਾਂ ਦੀ ਲਗਨ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਆਨ ਲਾਈਨ ਕਲਾਸਾਂ ਰਾਹੀਂ ਪੜ੍ਹਾਈ ਨਾਲ ਸਕੂਲ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ। ਉਹਨਾਂ ਵਿਦਿਆਰਥੀਆਂ ਨੂੰ ਅਗਲੇ ਵਿਦਿਅਕ ਸੈਸ਼ਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਕੇ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਸਟਾਫ ਮੈਡਮ ਜਸਵਿੰਦਰ, ਵਰਿੰਦਰ ਸਿੰਘ ਕੰਬੋਜ, ਕਰਮਜੀਤ ਸਿੰਘ, ਪਰਮਜੀਤ ਕੁਮਾਰ, ਰਾਮ ਗੋਪਾਲ, ਹਰਮਿੰਦਰ ਸਿੰਘ, ਬਲਵੀਰ ਕੌਰ, ਦਲਜੀਤ, ਗੁਰਦੀਪ ਕੌਰ, ਰਾਜਵੀਰ ਕੌਰ, ਮਿਸ ਰੋਮਾ, ਹਰਮਨਪ੍ਰੀਤ ਕੌਰ ਆਦਿ ਹਾਜਰ ਸਨ।