ਜਲੰਧਰ ( ) 05-06-2020 – ਕੋਵਿਡ 19 ਮਹਾਂਮਾਰੀ ਦੇ ਸਬੰਧ ਵਿੱਚ ਸਰਕਟ ਹਾਊਸ ਜਲੰਧਰ ਵਿੱਚ
ਮਾਨਯੋਗ  ਅਨੁਰਾਗ ਅਗਰਵਾਲ ਆਈ.ਏ.ਐਸ ਪ੍ਰਿੰਸੀਪਲ ਸਿਹਤ ਸਕੱਤਰ ਪੰਜਾਬ ਸਰਕਾਰ
ਚੰਡੀਗੜ  ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਸਮੂਹ ਸਿਹਤ ਅਧਿਕਾਰੀਆਂ ਦੀ ਮਟਿੰਗ ਅਯੋਜਿਤ
ਕੀਤੀ ਗਈ। ਮੀਟਿੰਗ ਵਿੱਚ  ਅਗਰਵਾਲ ਵਲੋਂ ਜਲੰਧਰ ਵਿੱਚ ਸਿਹਤ ਵਿਭਾਗ ਵਲੋਂ ਕੋਵਿਡ 19 ਦੇ
ਸਬੰਧੀ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨਾ ਕਿਹਾ ਕਿ ਕੋਵਿਡ 19 ਮਹਾਂਮਾਰੀ ਤਹਿਤ ਸਰਵੇ
ਕਰਨ ਬਾਰੇ ਵਲੰਟੀਅਰ ਆਸ਼ਾ ਵਰਕਰ ਨਾਲ ਘਰਾਂ ਵਿੱਚ ਜਾਂਦੇ ਹਨ ਇਸ ਨਾਲ ਲੋਕਾਂ ਨੂੰ ਸਿਹਤ ਵਿਭਾਗ
ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਹੋਰ ਵਧੇਰੇ ਜਾਣਕਾਰੀ ਮਿਲਦੀ ਹੈ । ਉਨਾ ਕਿਹਾ
ਕਿ ਵਲੰਟੀਅਰ ਖਾਸ ਕਰਕੇ ਅੋਰਤਾਂ ਹੀ ਰੱਖੀਆਂ ਜਾਣ ਤਾਂ ਕਿ ਆਸ਼ਾ ਵਰਕਰ ਨਾਲ ਤਾਲਮੇਲ ਕਰਕੇ ਘਰਾਂ
ਵਿੱਚ ਔਰਤਾਂ ਨਾਲ ਸਿਹਤ ਸਬੰਧੀ ਵਧੀਆਂ ਗੱਲਬਾਤ ਕਰ ਸਕਦੀ ਹਨ। ਉਨਾ ਕਿਹਾ ਕਿ ਪ੍ਰਾਈਵੇਟ
ਹਸਪਤਾਲਾਂ ਨਾਲ ਕੋਵਿਡ 19 ਦੇ ਮਰੀਜਾਂ ਬਾਰੇ ਰੂਮ ਦੇਣ ਲਈ ਗਲਬਾਤ ਕਰਕੇ ਪੂਰੇ ਇੰਤਜਾਮ ਜਾਰੀ
ਰੱਖੇ ਜਾਣ। ਪ੍ਰਾਈਵੇਟ ਹਸਪਤਾਲ ਅਤੇ ਨਰਸiੰਗ ਹੋਮ ਵੀ ਕੋਵਿਡ 19 ਦੇ ਮਰੀਜਾਂ ਦੇ ਸੈਂਪਲ ਕੁਲੈਕਟ
ਕਰ ਸਕਦੇ ਹਨ ਪਰ ਉਨਾ ਸੈਂਪਲਾਂ ਦਾ ਟੈਸਟ ਸਰਕਾਰੀ ਲੈਬਾਰਟਰੀ ਵਿੱਚ ਹੀ ਹੋਵੇਗਾ। ਉਨਾ ਵਲੋਂ
ਕੋਵਿਡ 19 ਬਾਰੇ ਸਿਹਤ ਅਧਿਕਾਰੀਆਂ/ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ
ਵਿਚਾਰ ਵਟਾਂਦਰਾ ਕੀਤਾ ਗਿਆ। ਉਨਾ ਨੇ ਸਿਵਲ ਹਸਪਤਾਲ ਜਲੰਧਰ ਦੇ ਟਰੌਮਾ ਵਾਰਡ, ਓ.ਪੀ.ਡੀ ਅਤੇ
ਜੱਚਾ ਬੱਚਾ ਵਾਰਡ ਦੌਰਾ ਕੀਤਾ , ਉਨਾ ਨੇ ਤਸੱਲੀ ਪ੍ਰਗਟ ਕੀਤੀ ।
ਇਸ ਮੌਕੇ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਵਲੋਂ ਕੋਵਿਡ 19 ਦੇ ਸਬੰਧੀ
ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਿਵਲ ਹਸਪਤਾਲ ਵਿੱਚ ਚਲ ਰਹੇ ਕੋਵਿਡ 19 ਵਾਰਡ
ਬਾਰੇ ਦੱਸਿਆ ਕਿ ਮਰੀਜਾਂ ਨੂੰ ਡਾਕਟਰੀ ਸਹੂਲਤਾਂ ਮਿਲ ਰਹੀਆਂ ਹਨ ਕਿਸੇ ਵੀ ਮਰੀਜ ਨੂੰ ਕੋਈ ਵੀ
ਪ੍ਰੇਸ਼ਾਨੀ ਨਹੀਂ ਹੈ। ਕੋਵਿਡ 19 ਦੇ ਮਰੀਜ ਠੀਕ ਹੋ ਕੇ ਖੁਸ਼ੀ ਖੁਸ਼ੀ ਆਪਣੇ ਘਰ ਜਾ ਰਹੇ ਹਨ।
ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਡਾ.
ਚਾਵਲਾ ਵਲੋਂ ਆਈਸੋਲੇਸ਼ਨ ਵਾਰਡ, ਹੋਮ ਕੁਆਰੰਟਾਈਨ ਸੈਂਟਰ ਅਤੇ ਈ.ਐਸ.ਆਈ ਹਸਪਤਾਲ
ਵਿੱਚ ਓ.ਪੀ.ਡੀ ਦੇ ਕੰਮਾਂ ਬਾਰੇ ਜਾਣਂੂੰ ਕਰਵਾਇਆ। ਇਸ ਮੌਕੇ ਡਾ. ਗੁਰਮੀਤ ਕੌਰ ਸਹਾਇਕ
ਸਿਵਲ ਸਰਜਨ ,ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ
ਜ਼ਿਲ੍ਹਾ ਸਿਹਤ ਅਫਸਰ, ਡਾ. ਟੀ.ਪੀ ਸਿੰਘ ਸਹਾਇਕ ਸਿਹਤ ਅਫਸਰ,ਡਾ. ਰਾਜੀਵ ਸ਼ਰਮਾ ਐਸ.ਐਮ., ਡਾ.
ਸੀਮਾ ਜ਼ਿਲਾ ਟੀਕਾਕਰਨ ਅਫਸਰ , ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸਤਿੰਦਰ ਪਵਾਰ ਜ਼ਿਲ੍ਹਾ
ਡੈਂਟਲ ਸਿਹਤ ਅਫਸਰ, ਡਾ. ਅਨੂ ਦੋਗਾਲਾ ਐਸ.ਐਮ.ਓ, ਡਾ ਰਮਨ ਸ਼ਰਮਾ ਐਸ.ਐਮ.ਓ, ਡਾ. ਹਰੀਸ਼
ਭਾਰਦਵਾਜ ਐਮ.ਓ , ਡਾ ਬਲਜੀਤ ਕੁਮਾਰ ਨੋਡਲ ਅਫਸਰ ਅਤੇ ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ ਐਮ.ਈ
.ਆਈ ਓ ਹਾਜਰ ਸਨ।

ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ
ਦਫਤਰ ਸਿਵਲ ਸਰਜਨ ਜਲੰਧਰ