ਜਲੰਧਰ: ਕੌਮੀ ਪਲਸ ਪੋਲੀਓ ਮੁਹਿੰਮ ਅਧੀਨ ਦਫਤਰ ਸਿਵਲ ਸਰਜਨ ਜਲੰਧਰ ਦੇ ਟੇ੍ਰਨਿੰਗ
ਸੈਂਟਰ ਵਿੱਚ ਸਮੂਹ ਅਰਬਨ ਮੈਡੀਕਲ ਅਫਸਰਜ,ਅਰਬਨ ਅਯੁਰਵੈਦਿਕ ਮੈਡੀਕਲ ਅਫਸਰਜ ਅਤੇ ਅਰਬਨ ਪਲਸ ਪੋਲੀਓ
ਸੁਪਰਵਾਈਜਰਜ ਦੀ ਮੀਟਿੰਗ ਅਯੋਜਿਤ ਕੀਤੀ ਗਈ। ਮੀਟਿੰਗ ਵਿੱਚ ਜਲੰਧਰ ਸ਼ਹਿਰ ਦੀ ਕੌਮੀ ਪਲਸ ਪੋਲੀਓ ਦੀ
ਐਕਸ਼ਨ ਪਲੈਨ ਦਾ ਰਿਵਿਊ ਕੀਤਾ ਗਿਆ ਅਤੇ ਮਾਈਕਰੋ ਪਲੈਨ,ਮੈਪ,ਹਾਈ ਰਿਸਕ ਏਰੀਆ ਅਤੇ ਕੋਲਡ
ਚੇਨ ਮੇਨਟੀਨੈਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ
ਨੇ ਕਿਹਾ ਕਿ ਪਲਸ ਪੋਲੀਓ ਮੁਹਿੰਮ ਮਿਤੀ 19 ਜਨਵਰੀ ਤੋਂ 21 ਜਨਵਰੀ ਤੱਕ ਚਲਾਈ ਜਾ ਰਹੀ ਹੈ ।ਸਿਹਤ
ਵਿਭਾਗ ਜਲੰਧਰ ਸ਼ਹਿਰ ਦੀਆਂ ਟੀਮਾਂ ਵੱਲੋਂ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲਿਓ
ਬਿਮਾਰੀ ਤੋਂ ਬਚਾਉ ਦੇ ਲਈ ਮਿਤੀ 19 ਜਨਵਰੀ ਨੂੰ ਸ਼ਹਿਰ ਵਿੱਚ 484 ਪੋਲੀਓ ਬੂਥ ਲਏ ਜਾਣਗੇ ਅਤੇ
ਮਿਤੀ 20 ਅਤੇ 21 ਜਨਵਰੀ ਨੂੰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ
ਜਾਣਗੀਆਂ।ਇਸ ਮੁਹਿੰਮ ਦੌਰਾਨ ਜਲੰਧਰ ਸ਼ਹਿਰ ਦੇ ਕੁੱੱਲ 109496 ਬੱੱਚਿਆਂ ਨੂੰ ਪੋਲੀਓ ਰੋਧਕ
ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ੍ਹ
ਚੜ੍ਹਾਉਣ ਲਈ ਸਿਹਤ ਵਿਭਾਗ ਵੱਲੋਂ ਕੁੱਲ 954 ਟੀਮਾਂ ਗਠਿਤ ਕੀਤੀਆਂ ਗਈਆਂ ਹਨ ।ਮੁਹਿੰਮ
ਦੌਰਾਨ ਬੱਸ ਸਟੈਂਡ , ਰੇਲਵੇ ਸਟੇਸ਼ਨ , 5 ਇੱਟਾਂ ਦੇ ਭੱਠਿਆਂ , 15 ਨਵ ਨਿਰਮਾਣਿਤ ਹੋ ਰਹੀਆਂ
ਇਮਾਰਤਾਂ , 143 ਹਾਈ ਰਿਸਕ ਏਰੀਏ, 52 ਸਲੱਮ ਖੇਤਰਾਂ ਅਤੇ ਫੈਕਟਰੀਆਂ ਵਿੱਚ ਕੰਮ ਕਰ ਰਹੇ
ਪਰਿਵਾਰਾਂ ਲਈ ਵਿਸ਼ੇਸ਼ ਪੋਲੀਓ ਰੋਧਕ ਟੀਮਾਂ ਲਗਾਈਆਂ ਗਈਆਂ ਹਨ । ਜਲੰਧਰ ਸ਼ਹਿਰ ਵਿੱਚ ਪੋਲੀਓ
ਮੁਹਿੰਮ ਵਿੱਚ 9 ਟਰਾਂਜਿਟ ਟੀਮਾਂ ਅਤੇ 32 ਮੋਬਾਈਲ ਟੀਮਾਂ ਲਗਾਈਆਂ ਗਈਆ ਹਨ।ਜਲੰਧਰ ਸ਼ਹਿਰ ਵਿੱਚ
ਪੋਲੀਓ ਮੁਹਿੰਮ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਲਈ 114 ਸੁਪਰਵਾਈਜਰ ਵੀ ਲਗਾਏ ਗਏ ਹਨ। ਜਲੰਧਰ ਸ਼ਹਿਰ
ਵਿੱਚ ਮਿਤੀ 20 ਅਤੇ 21 ਜਨਵਰੀ 2020 ਨੂੰ ਘਰ – ਘਰ ਜਾਣ ਵਾਲੀਆਂ ਟੀਮਾਂ ਵਲੋਂ 247242 ਘਰ ਵਿਜਿਟ
ਕਰਕੇ ਪੋਲੀਓ ਰੋਧਕ ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
ਜਾਣਗੀਆਂ। ਉਨਾ ਕਿਹਾ ਕਿ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਵਿੱਚ ਵੱਧ ਤੋਂ
ਵੱਧ ਜਾਗਰੂਕਤਾ ਕਰਨ ਲਈ ਸਕੂਲ ਰੈਲੀਆਂ ਕੀਤੀਆ ਜਾਣ ।
ਇਸ ਮੌਕੇ ਡਾ. ਹਰੀਸ਼ ਭਾਰਦਵਾਜ ਪ੍ਰਧਾਨ ਆਈ.ਐਮ.ਏ ਜਲੰਧਰ , ਡਾ.ਸਤੀਸ਼
ਕੁਮਾਰ ਜ਼ਿਲ੍ਹਾ ਐਪੀਡੈਮੀਅੋਲੋਜਿਸਟ,ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ
ਅਫਸਰ, ਸਮੂਹ ਅਰਬਨ ਮੈਡੀਕਲ ਅਫਸਰਜ,ਅਰਬਨ ਅਯੁਰਵੈਦਿਕ ਮੈਡੀਕਲ ਅਫਸਰਜ ਅਤੇ ਪਲਸ ਪੋਲੀਓ
ਸੁਪਰਵਾਈਜਰਜ, ਡਾ. ਸੁਰਭੀ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ,ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ ਸਮੂਹ
ਸਿੱਖਿਆ ਤੇ ਸੂਚਨਾ ਅਫਸਰ ਅਤੇ ਸ਼੍ਰੀਮਤੀ ਜੋਤੀ ਕੰਪਿਊਟਰ ਅਸਿਸਟੈਂਟ ਹਾਜਰ ਸਨ।