ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਆਪਣੇ ਵਾਰਡ ਵਿੱਚ ਪੈਂਦੇ ਅਬਾਦਪੁਰਾ ਇਲਾਕੇ ਦੇ ਸਮਾਰਟ ਕਾਰਡ ਧਾਰਕ ਪਰਿਵਾਰਾ ਨੂੰ ਕਣਕ ਵੰਡੀ। ਡਾ ਜਸਲੀਨ ਸੇਠੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਜੀ ਦੁਆਰਾ ਸਮਾਰਟ ਕਾਰਡ ਸਕੀਮ ਨੂੰ ਚਲਾ ਕੇ ਬਹੁੱਤ ਵਧੀਆਂ ਕੰਮ ਕੀਤਾ ਗਿਆ ਹੈ ਇਸ ਨਾਲ ਕੋਈ ਵੀ ਸਮਾਰਟ ਕਾਰਡ ਧਾਰਕ ਪਰਿਵਾਰ ਕਿਸੇ ਵੀ ਡੀਪੂ ਹੋਲਡਰ ਤੋ ਕਣਕ ਲੈ ਸਕਦਾ ਹੈ। ਪਿਛਲੀ ਵਾਰ ਵਾਰਡ ਕਈ ਪਰਿਵਾਰ ਇਸ ਤਰ੍ਹਾਂ ਦੇ ਸਨ ਜੋ ਜਰੂਰਤਮੰਦ ਸਨ ਪਰ ਉਨ੍ਹਾਂ ਦਾ ਨੀਲਾ ਕਾਰਡ ਨਾਂ ਬਣਿਆ ਹੋਣ ਕਰਕੇ ਉਹ ਕਈ ਸਕੀਮਾਂ ਤੋਂ ਵਾਂਝੇ ਰਹਿ ਜਾਦੇ ਸਨ ਮੈਂ ਆਪਣੇ ਐੱਮ. ਐੱਲ. ਏ ਸ਼੍ਰੀ ਰਜਿੰਦਰ ਬੇਰੀ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਵਾਰਡ ਦੇ ਸੈਕੜੇ ਸਮਾਰਟ ਕਾਰਡ ਬਣਵਾ ਦਿੱਤੇ ਹਨ ਅਤੇ ਉਨ੍ਹਾਂ ਨੇ ਜਿਹੜੇ ਹੋਰ ਜਰੂਰਤਮੰਦ ਪਰਿਵਾਰਾ ਰਹਿ ਗਏ ਹਨ ਉਨ੍ਹਾਂ ਦੇ ਵੀ ਸਮਾਰਟ ਕਰਾਡ ਬਣਾਉਣ ਭਰੋਸਾ ਦਿੱਤਾ ਹੈ।