ਜਲੰਧਰ (ਨਿਤਿਨ ਕੌੜਾ ) : ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿੱਚ ਜਲੰਧਰ ਟੂ ਵੀਲਰਸ ਡੀਲਰਸ ਐਸੋਸੀਏਸ਼ਨ ਵੱਲੋਂ ਖੀਰ ਦੇ ਲੰਗਰ ਲਗਾਏ ਗਏ। ਲੰਗਰ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ, ਬੋਬੀ ਬਹਿਲ ,ਰੋਹਿਤ ਕਾਲੜਾ ,ਸੁਭਾਸ਼ ਚੌਹਾਨ ,ਹੰਸਰਾਜ, ਸੰਜੀਵ ਕੁਮਾਰ, ਆਤਮ ਪ੍ਰਕਾਸ਼ ਆਦਿ ਕਰ ਰਹੇ ਸਨ। ਇਸ ਮੌਕੇ ਤੇ ਬੋਲਦਿਆਂ ਤਜਿੰਦਰ ਸਿੰਘ ਪਰਦੇਸੀ, ਬੋਬੀ ਬਹਲ, ਮਨਪ੍ਰੀਤ ਸਿੰਘ ਬਿੰਦਰਾ ,ਤੇ ਰੋਹਿਤ ਕਾਲੜਾ ਨੇ ਕਿਹਾ ।ਸਾਡੀ ਐਸੋਸੀਏਸ਼ਨ ਦੀ ਸ਼ੁਰੂ ਤੋਂ ਹੀ ਰਿਵਾਇਤ ਰਹੀ ਹੈ, ਕਿਸੇ ਵੀ ਭਗਵਾਨ ਗੁਰੂ ਸਾਹਿਬਾਨ ਜਾਂ ਕਿਸੇ ਵੀ ਮਜਹਬ ਦਾ ਕੋਈ ਵੀ ਉਤਸਵ ਆਉਂਦਾ ਹੈ ।ਉਹ ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਮਨਾਉਂਦੇ ਹਾਂ। ਇਸੇ ਲੜੀ ਵਿੱਚ ਅਸੀਂ ਅੱਜ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ।