ਦਿੱਲੀ :-  ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਹਾਲ ਹੀ ਵਿਚ ਵਿਵਾਦਿਤ ਖੇਤੀ ਬਿੱਲ ਜਿਹੜੇ ਕਿ ਲੋਕ ਸਭਾ ਤੇ ਰਾਜ ਸਭਾ ਵੱਲੋਂ ਪਾਸ ਕੀਤੇ ਗਏ ਸਨ ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨਾਂ ਬਿੱਲਾਂ ‘ਤੇ ਆਪਣੇ ਦਸਤਖਤ ਕਰ ਦਿੱਤੇ ਹਨ ਤੇ ਬਕਾਇਦਾ ਤੌਰ ‘ਤੇ ਇਨਾਂ ਬਿੱਲਾਂ ਸਬੰਧੀ ਗਜਟ ਨੋਟੀਫਿਕੇਸ਼ਨ ਵੀ ਕਰ ਦਿੱਤੀ ਗਈ ਹੈ।ਇਸ ਤੋਂ ਪਹਿਲਾ ਅਕਾਲੀ ਦਲ ਸਮੇਤ ਉਹ ਤਮਾਮ ਸਾਰੀਆਂ ਪਾਰਟੀਆਂ ਜਿਨਾਂ ਨੇ ਇਨਾਂ ਬਿੱਲਾਂ ਦਾ ਵਿਰੋਧ ਕੀਤਾ ਹੋਇਆ ਹੈ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਬਿੱਲਾਂ ‘ਤੇ ਦਸਤਖਤ ਨਾ ਕਰਨ ਲੇਕਿਨ ਅੱਜ ਐਤਵਾਰ ਦੇ ਦਿਨ ਹੀ ਇਨਾਂ ਬਿੱਲਾਂ ਸਬੰਧੀ ਗਜਟ ਨੋਟੀਫਿਕੇਸ਼ਨ ਕਰ ਦਿੱਤਾ ਗਿਆ।ਅੱਜ ਮਿਤੀ 27 ਸਿਤੰਬਰ 2020 ਤੋਂ ਇਹ ਬਿੱਲ ਪੂਰੇ ਭਾਰਤ ਵਿਚ ਲਾਗੂ ਹੋ ਗਿਆ ਹੈ I ਇਸ ਦੇ ਨਾਲ ਹੀ ਪੰਜਾਬ ਦੀ ਕਿਸਾਨ ਜਥੇਬੰਦੀਆਂ , ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੁਆਰਾ ਇਹ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ I