ਫਗਵਾੜਾ 2 ਦਸੰਬਰ (ਸ਼ਿਵ ਕੋੜਾ) ਸੀਨੀਅਰ ਅਕਾਲੀ ਆਗੂ ਗਿ. ਭਗਤ ਸਿੰਘ ਭੁੰਗਰਨੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਸਬੰਧੀ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਬਿਨਾ ਦੇਰ ਕੀਤਿਆਂ ਵਾਪਸ ਲਿਆ ਜਾਵੇ। ਉਹਨਾਂ ਐਮ.ਐਸ.ਪੀ. ਕਾਨੂੰਨ ਬਣਾ ਕੇ ਲਾਗੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਮੰਡੀਆਂ ਨੂੰ ਖਤਮ ਕਰਨਾ ਕਿਸਾਨਾ ਦੇ ਹਿਤ ਵਿਚ ਨਹੀਂ ਹੈ ਇਸ ਲਈ ਸਾਂਝੀਆਂ ਮੰਡੀਆਂ ਸਥਾਪਤ ਕੀਤੀਆਂ ਜਾਣ ਤਾਂ ਜੋ ਕਿਸਾਨ ਉੱਥੇ ਲਿਜਾ ਕੇ ਅਸਾਨੀ ਨਾਲ ਆਪਣੀ ਫਸਲ ਨੂੰ ਵੇਚ ਸਕੇ। ਉਹਨਾਂ ਆੜਤੀ ਸਿਸਟਮ ਦੀ ਖਿਲਾਫਤ ਕਰਦਿਆਂ ਕਿਹਾ ਕਿ ਆੜ•ਤੀ ਹਮੇਸ਼ਾ ਕਿਸਾਨ ਦਾ ਸ਼ੋਸ਼ਣ ਕਰਦਾ ਹੈ ਅਤੇ ਉਸਨੂੰ ਲੁੱਟਦਾ ਹੈ ਇਸ ਲਈ ਕਿਸਾਨਾ ਨੂੰ ਵਿਚੋਲੀਏ ਤੋਂ ਮੁਕਤ ਕਰਨ ਲਈ ਢਕਵੇਂ ਕਦਮ ਚੁੱਕਣੇ ਜਰੂਰੀ ਹਨ ਲੇਕਿਨ ਖਿਆਲ ਰਹੇ ਕਿ ਕਿਸਾਨ ਨੂੰ ਕਿਸੇ ਤਰਾ ਦਾ ਨੁਕਸਾਨ ਨਾ ਹੋਵੇ। ਕਿਸਾਨ ਨੂੰ ਕੋਆਪਰੇਟਿਵ ਸਿਸਟਮ ਰਾਹੀਂ ਹੀ ਫਸਲ ਦਾ ਪੂਰਾ ਮੁੱਲ ਮਿਲ ਸਕਦਾ ਹੈ ਅਤੇ ਸਹਿਕਾਰਤਾ ਵਿਭਾਗ ਨੂੰ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ।