ਫਗਵਾੜਾ 27 ਅਪ੍ਰੈਲ (ਸ਼਼ਿਵ ਕੋੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਬਦੌਲਤ ਸ਼ਹਿਰ ਦੇ ਵਾਰਡ ਨੰਬਰ 25 ਅਧੀਨ ਮੁਹੱਲਾ ਕੌਲਸਰ, ਅਮਰ ਨਗਰ, ਖੋਥੜਾਂ ਰੋਡ, ਜੋਗਿੰਦਰ ਨਗਰ ਆਦਿ ਦਾ ਵਿਕਾਸ ਜੰਗੀ ਪੱਧਰ ਤੇ ਹੋ ਰਿਹਾ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਭਾਗਮੱਲ ਕੌਲਸਰ ਨੇ ਖੋਥੜਾਂ ਰੋਡ ਦੀ ਚਲ ਰਹੀ ਉਸਾਰੀ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਹੀ। ਉਹਨਾਂ ਦੱਸਿਆ ਕਿ ਬਸਰਾ ਪੈਲੇਸ ਚੌਕ ਤੋਂ ਲੈ ਕੇ ਪਿੰਡ ਖੋਥੜਾਂ ਸਾਈਡ ਫਗਵਾੜਾ ਸ਼ਹਿਰ ਦੀ ਹੱਦ ਤਕ ਸਾਰੀ ਸੜਕ ਦੀ ਮੁੜ ਉਸਾਰੀ ਹੋ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ ਕਿਉਂਕਿ ਇਹ ਸੜਕ ਕਾਫੀ ਤਰਸਯੋਗ ਹਾਲਤ ਵਿਚ ਸੀ ਜਿਸ ਕਰਕੇ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਗੁਰੂ ਰਵਿਦਾਸ ਸੁਸਾਇਟੀ ਦੇ ਪ੍ਰਧਾਨ ਮਦਨ ਲਾਲ, ਬਾਵਾ ਦੱਤ, ਪ੍ਰਭਦਿਆਲ ਕੰਡਾ ਆਦਿ ਨੇ ਵੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੋਥੜਾਂ ਰੋਡ ਸ਼ਹਿਰ ਨੂੰ ਕਾਫੀ ਪਿੰਡਾਂ ਨਾਲ ਜੋੜਦੀ ਹੈ ਅਤੇ ਰੋਜਾਨਾ ਹਜਾਰਾਂ ਦੀ ਗਿਣਤੀ ਵਿਚ ਵਾਹਨ ਇਸ ਸੜਕ ਤੋਂ ਲੰਘਦੇ ਹਨ। ਕਈ ਸਾਲਾਂ ਤੋਂ ਸੜਕ ਦੀ ਮੁਰੰਮਤ ਨਹੀਂ ਹੋਈ ਸੀ ਜਿਸ ਕਰਕੇ ਕਾਫੀ ਟੋਏ ਪੈ ਗਏ ਸੀ ਅਤੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਸੀ। ਹੁਣ ਇਸ ਸੜਕ ਦੀ ਉਸਾਰੀ ਹੋਣ ਨਾਲ ਲੋਕਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲੇਗੀ। ਇਸ ਮੌਕੇ ਵਿਭਾਗ ਦੇ ਐਸ.ਡੀ.ਓ. ਪੰਕਜ ਕੁਮਾਰ, ਜੇ.ਈ. ਕਨਵਰ, ਇੰਜੀਨੀਅਰ ਰਵੀ ਪ੍ਰਕਾਸ਼ ਸਿੰਘ, ਠੇਕੇਦਾਰ ਰਕੇਸ਼ ਕੁਮਾਰ ਤੋਂ ਇਲਾਵਾ ਰਾਜਕੁਮਾਰ ਨਿੱਕਾ, ਸੇਵਾ ਸਿੰਘ, ਸੋਨੀ, ਜਸਵੰਤ ਸਿੰਘ ਆਦਿ ਹਾਜਰ ਸਨ।