ਫਗਵਾੜਾ 9 ਜੁਲਾਈ (ਸ਼ਿਵ ਕੋੜਾ) ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਫੇਰਬਦਲ ਅਤੇ ਵਿਸਤਾਰ ਕਰਦੇ ਸਮੇਂ ਖੱਤਰੀ ਭਾਈਚਾਰੇ ਨਾਲ ਸਬੰਧਤ ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਤੇ ਉੱਤਰੀ ਭਾਰਤ ਖੱਤਰੀ ਸਭਾ ਨੇ ਅਪਣੇ ਇੱਕ ਈ ਮੇਲ਼ ਵਧਾਈ ਸੰਦੇਸ਼ ਰਾਹੀਂ ਨਵਨਿਯੁਕਤ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਸਮੂਚੇ ਦੇਸ਼ ਦੇ ਖੱਤਰੀ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉੱਤਰੀ ਭਾਰਤ ਖੱਤਰੀ ਸਭਾ ਦੇ ਚੇਅਰਮੈਨ ਅਤੇ ਪੰਜਾਬ ਜੋਨ ਅਤੇ ਖੱਤਰੀ ਸਭਾ ਮੋਗਾ ਦੇ ਪ੍ਰਧਾਨ ਵਿਜੇ ਧੀਰ ਐਡਵੋਕੇਟ, ਉੱਤਰੀ ਭਾਰਤ ਦੇ ਪ੍ਰਧਾਨ ਰਮਨ ਨਹਿਰਾ ਫਗਵਾੜਾ ਅਤੇ ਹਰਿਆਣਾ ਜੋਨ ਦੇ ਪ੍ਰਧਾਨ ਨਰੇਸ਼ ਭੰਡਾਰੀ ਅਤੇ ਜ਼ੋਨਲ ਪ੍ਰਧਾਨ ਮਹਿਲਾ ਵਿੰਗ ਰਜਨੀ ਓਬਰਾਏ ਨੇ ਕਿਹਾ ਕਿ ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਨਾਲ ਦੇਸ਼ ਭਰ ਦਾ ਖੱਤਰੀ ਭਾਈਚਾਰਾ ਫ਼ਖ਼ਰ ਮਹਿਸੂਸ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਮੀਨਾਕਸ਼ੀ ਲੇਖੀ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਨਾਲ ਦੇਸ਼ ਭਰ ਦੇ ਖੱਤਰੀ ਸਮਾਜ਼ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਪ੍ਰਤਿਨਿਧਿਤਾ ਮਿਲੀ ਹੈ। ਮੀਨਾਕਸ਼ੀ ਲੇਖੀ ਦੀ ਜ਼ਿੰਦਗੀ ਤੇ ਚਾਨਣਾ ਪਾਉਂਦਿਆਂ ਖੱਤਰੀ ਭਾਈਚਾਰੇ ਦੇ ਇਨ੍ਹਾਂ ਆਗੂਆਂ ਦੱਸਿਆ ਕਿ 54 ਸਾਲਾਂ ਮੀਨਾਕਸ਼ੀ ਲੇਖੀ ਮਾਣਯੋਗ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਹੈ ਅਤੇ ਦੂਸਰੀ ਬਾਰ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣੀ ਹੈ ਅਤੇ ਇਸ ਤੋਂ ਪਹਿਲਾਂ ਨਵੀਂ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੀ ਮੈਂਬਰ ਰਹਿ ਚੁੱਕੇ ਹਨ ਅਤੇ ਇੱਕ ਉਘੇ ਸਮਾਜਿਕ ਕਾਰਜ ਕਰਤਾ ਹਨ। ਮੀਨਾਕਸ਼ੀ ਲੇਖੀ ਦੇ ਪਤੀ ਅਮਨ ਲੇਖੀ ਵੀ ਇੱਕ ਵਕੀਲ ਹਨ। ਰਮਨ ਨਹਿਰਾ ਨੇ ਇਸ ਮੌਕੇ ਕਿਹਾ ਕਿ ਇਸ ਤੋਂ ਪਹਿਲਾਂ ਖੱਤਰੀ ਭਾਈਚਾਰੇ ਦੇ ਇੰਦਰ ਕੁਮਾਰ ਗੁਜਰਾਲ ਅਤੇ ਡਾਕਟਰ ਮਨਮੋਹਨ ਸਿੰਘ ਬਤੋਰ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਤਿਨਿਧ ਕਰ ਚੁੱਕੇ ਹਨ।