ਜਲੰਧਰ: ਪੰਜਾਬ ਦੇ ਦਲਿਤ ਸਮਾਜ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਵਲੋਂ ਕੀਤਾ ਗਿਆ 64 ਕਰੋੜ ਰੁਪਏ ਦਾ ਇਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ,ਅਡਿਸ਼ਨਲ ਚੀਫ਼ ਸੈਕਟਰੀ ਨੇ ਘਪਲੇ ਦੀ ਜੋ ਰਿਪੋਰਟ ਮੁੱਖ ਸਕੱਤਰ ਨੂੰ ਭੇਜੀ ਗਈ ਹੈ ਉਸ ਵਿਚ ਪੰਜਾਬ ਸਰਕਾਰ ਵਿਚ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਕਤ ਵਿਭਾਗ ਦੇ ਅਧਿਕਾਰੀਆਂ ਉਪਰ ਸਿੱਧੇ ਤੌਰ ਤੇ ਦੋਸ਼ ਲੱਗੇ ਹਨ, ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਗਰੀਬ ਅਨੁਸੂਚਿਤ ਜਾਤੀ ਪੱਛੜੀਆਂ ਸ਼੍ਰੇਣੀਆਂ ਨਾਲ ਕੀਤੀਆ ਜਾ ਰਹੀਆ ਵਧੀਕੀਆਂ ਵਿਰੁੱਧ ਅਵਾਜ਼ ਉਠਾਉਣ ਲਈ ਅੱਜ ਪਵਨ ਕੁਮਾਰ ਟੀਨੂੰ ਵਿਧਾਇਕ, ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਬੀਬੀ ਪ੍ਰਮਿੰਦਰ ਕੌਰ ਪੰਨੂ ਪ੍ਰਧਾਨ ਇਸਤ੍ਰੀ ਅਕਾਲੀ ਦਲ ਦੀ ਅਗਵਾਈ ਹੇਠ ਚੌਂਕ ਬਸਤੀ ਨੌਂ ਨੇੜੇ ਝੰਡਿਆਂ ਵਾਲਾ ਪੀਰ ਵਿੱਖੇ ਰੋਸ ਪ੍ਰਦਰਸ਼ਨ ਕੀਤਾ ਗਿਆ,ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਕਮਲਜੀਤ ਸਿੰਘ ਭਾਟੀਆ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ, ਸਾਬਕਾ ਸੀਨੀਅਰ ਡਿਪਟੀ ਮੇਅਰ,ਐਚ ਐਸ ਵਾਲੀਆ, ਗੁਰਦੇਵ ਸਿੰਘ ਭਾਟੀਆ ਵਲੋਂ ਕੀਤਾ ਗਿਆ, ਚੌਂਕ ਬਸਤੀ ਨੌਂ ਤੋਂ ਚਲ ਕੇ ਰੋਸ ਪ੍ਰਦਰਸ਼ਨ ਕਰਦਿਆਂ ਚੌਧਰੀ ਸੰਤੋਖ ਸਿੰਘ ਦੀ ਕੋਠੀ ਦੇ ਬਾਹਰ ਵਰਦੇ ਮੀਂਹ ਵਿੱਚ ਧਰਨਾ ਦਿੱਤਾ ਗਿਆ ਤੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਹਲਕਾ ਵੈਸਟ ਤੋਂ ਕਮਲਜੀਤ ਸਿੰਘ ਭਾਟੀਆ ਦੀ ਪ੍ਰੇਰਨਾ ਸਦਕਾ ਤਕਰੀਬਨ 25 ਤੋਂ ਵੱਧ ਐਸਸੀ ਭਾਈ ਚਾਰੇ ਨਾਲ ਸਬੰਧਤ ਨੋਜ਼ਵਾਨ ਸ਼੍ਰੌਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਪਵਨ ਕੁਮਾਰ ਟੀਨੂੰ ਵਿਧਾਇਕ ਤੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪਵਨ ਕੁਮਾਰ ਟੀਨੂੰ ਵਿਧਾਇਕ, ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਬੀਬੀ ਪ੍ਰਮਿੰਦਰ ਕੌਰ ਪੰਨੂ, ਕਮਲਜੀਤ ਸਿੰਘ ਭਾਟੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਵਿੱਚ ਸਮਾਜ ਭਲਾਈ ਵਿਭਾਗ ਦਲਿਤ ਪਛੜੇ ਵਰਗਾ ਤੇ ਘੱਟ ਗਿਣਤੀਆਂ ਦੇ ਲੋਕਾਂ ਦੀ ਸਮਾਜਿਕ ਵਿੱਤੀ ਤੇ ਸਿੱਖਿਆ ਬਿਹਤਰੀ ਲਈ ਕੰਮ ਕਰਨ ਵਾਲਾ ਸਰਕਾਰ ਦਾ ਅਹਿਮ ਵਿਭਾਗ ਹੈ,ਪਰ ਸਮਾਜ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਵਿਭਾਗ ਉਪਰ ਆਪਣੀ ਨਿੱਜੀ ਮਾਲਕੀ ਬਣਾ ਰੱਖੀ ਹੈ, ਧਰਮਸੋਤ ਨੇ ਇਸ ਵਿਭਾਗ ਨੂੰ ਚਲਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਦਰਕਿਨਾਰ ਕਰਕੇ, ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਇਕ ਡਿਪਟੀ ਡਾਇਰੈਕਟਰ ਦੇ ਹੱਥ ਸਾਰੀਆਂ ਚਾਬੀਆਂ ਸੌਂਪ ਰੱਖੀਆਂ ਹੋਈਆਂ ਸਨ। ਉਨ੍ਹਾਂ ਨੇ ਹੋਰ ਕਿਹਾ ਕਿ ਪਿਛਲੇ ਤਿੰਨ ਸਾਲਾ ਤੋਂ ਅਨੁਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦਾ ਨੁਕਸਾਨ ਕਾਂਗਰਸ ਸਰਕਾਰ ਦੀਆਂ ਭ੍ਰਿਸ਼ਟ ਨੀਤੀਆਂ ਅਤੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਲਾਇਕੀ ਕਾਰਨ ਹੋਇਆ ਹੈ, ਕਾਂਗਰਸ ਸਰਕਾਰ ਨੇ ਦਲਿਤ ਪਛੜੀਆਂ ਸ਼੍ਰੇਣੀਆਂ ਦੇ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਦਾ ਵਿੱਦਿਅਕ ਭਵਿੱਖ ਖਤਮ ਹੀ ਕਰ ਕੇ ਰੱਖ ਦਿੱਤਾ ਹੈ, ਜਦਕਿ ਸ੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਵਿਧਾਨ ਸਭਾ ਤੇ ਲੋਕ ਪਧੱਰ ਤੇ ਲਗਾਤਾਰ ਇਹ ਮੰਗ ਉਠਾ ਰਿਹਾ ਹੈ, ਪੰਜਾਬ ਦੇ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋ ਰਹੀਆਂ ਵਧੀਕੀਆਂ ਬੇਇਨਸਾਫ਼ੀਆਂ ਨੂੰ ਰੋਕਣ ਲਈ ਧਰਨੇ ਦਿੱਤੇ ਗਏ,ਪਰ ਕਾਂਗਰਸੀ ਆਗੂਆਂ ਵਿਧਾਇਕਾਂ ਤੇ ਮੰਤਰੀਆਂ ਨੇ ਨਾ ਹੀ ਵਿਧਾਨ ਸਭਾ ਅੰਦਰ ਤੇ ਨਾ ਹੀ ਪਾਰਟੀ ਪੱਧਰ ਤੇ ਇਨ੍ਹਾਂ ਦਲਿਤ ਵਿਦਿਆਰਥੀਆਂ ਦੇ ਹੱਕ ਵਿੱਚ ਕੋਈ ਅਵਾਜ਼ ਉਠਾ ਰਹੇ ਹਨ, ਇਨ੍ਹਾਂ ਦਲਿਤ ਮੰਤਰੀਆਂ ਤੇ ਵਿਧਾਇਕਾਂ ਨੇ ਰਿਜ਼ਰਵ ਸੀਟਾਂ ਤੋਂ ਚੌਣਾਂ ਜਿੱਤ ਕੇ ਇਨ੍ਹਾਂ ਦਲਿਤ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦਾ ਅਤੇ ਵਿਦਿਆਰਥੀਆਂ ਦਾ ਮੁਲ ਮੋੜਨਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਇਨ੍ਹਾਂ ਦੀ ਜ਼ੁਬਾਨ ਹੀ ਬੰਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਇਸ ਘਪਲੇ ਦੀ ਜਾਂਚ ਸੀਬੀਆਈ ਜਾਂ ਮਾਨਯੋਗ ਹਾਈਕੋਰਟ ਦੇ ਜੱਜ ਪਾਸੋਂ ਕਰਵਾਈ ਜਾਵੇ ਕਿਉਂਕਿ ਇਨ੍ਹਾਂ ਦਲਿਤ ਵਿਦਿਆਰਥੀਆਂ ਲਈ ਪੈਸਾ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਹੈ ਜੋ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਤੇ ਹੋਰ ਆਗੂਆਂ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਗਰੀਬ ਪ੍ਰੀਵਾਰਾਂ ਦਾ ਰਾਸ਼ਨ ਹੜੱਪ ਲਿਆ ਤੇ ਹੁਣ ਇਨ੍ਹਾਂ ਗਰੀਬ ਦਲਿਤ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੀ ਖਿਲਵਾੜ ਕਰਦਿਆਂ ਆਪਣੀਆਂ ਲੋਕ ਮਾਰੂ ਨੀਤੀਆਂ ਨੂੰ ਜਾਰੀ ਰੱਖਦਿਆਂ ਹੋਇਆ ਕੇਂਦਰ ਸਰਕਾਰ ਵੱਲੋਂ ਭੇਜਿਆ ਪੈਸਾ ਹੜੱਪ ਲਿਆ ਹੈ। ਇਸ ਘਟਨਾ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਵੱਧ ਤੋਂ ਵੱਧ ਧਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।ਇਸ ਮੌਕੇ ਗੁਰਪ੍ਰਤਾਪ ਸਿੰਘ ਪੰਨੂ, ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਗੁਰਬਚਨ ਸਿੰਘ ਕਥੁਰੀਆ, ਰਵਿੰਦਰ ਸਿੰਘ ਸਵੀਟੀ, ਰਾਣਾ ਹੰਸ ਰਾਜ, ਸੁਭਾਸ਼ ਸੋਂਧੀ, ਅੰਮ੍ਰਿਤ ਪਾਲ ਸਿੰਘ ਭਾਟੀਆ, ਦਰਸ਼ਨ ਸਿੰਘ ਗੁਲਾਟੀ, ਗੁਰਜੀਤ ਸਿੰਘ ਪੋਪਲੀ, ਭਜਨ ਲਾਲ ਚੋਪੜਾ, ਸੁਰਿੰਦਰ ਸਿੰਘ ਐਸਟੀ, ਚਰਨਜੀਤ ਸਿੰਘ ਮੱਕੜ, ਨਰਿੰਦਰ ਸਿੰਘ ਚੀਮਾ, ਕੁਲਵਿੰਦਰ ਸਿੰਘ ਚੀਮਾ, ਅਰਜਨ ਸਿੰਘ, ਤੇਗਾ ਸਿੰਘ ਬੱਲ, ਜਤਿੰਦਰ ਬਾਂਸਲ, ਗੁਰਪ੍ਰੀਤ ਥਾਪਾ, ਗੁਰਦਰਸ਼ਨ ਲਾਲ, ਕਮਲਪ੍ਰੀਤ ਸਿੰਘ ਭਾਟੀਆ, ਤੇਗਾ ਸਿੰਘ ਬੱਲ, ਸੁਖਵਿੰਦਰ ਸਿੰਘ ਸੁੱਖਾ, ਰਣਦੀਪ ਸਿੰਘ ਰਾਣਾ, ਅਮਰਜੀਤ ਸਿੰਘ ਭਾਟੀਆ, ਮਹਿੰਦਰ ਸਿੰਘ ਗੋਲੀ, ਹਰਪ੍ਰੀਤ ਸਿੰਘ ਭਾਟੀਆ,ਅਗਮਪ੍ਰੀਤ ਸਿੰਘ, ਮਨਪ੍ਰੀਤ ਸਿੰਘ,ਜੈ ਦੀਪ ਸਿੰਘ ਬਾਜਵਾ,ਹਰਪ੍ਰੀਤ ਚੋਪੜਾ, ਪ੍ਰਮਿੰਦਰ ਸਿੰਘ ਸੈਣੀ,ਹਰਜਿੰਦਰ ਸਿੰਘ ਉਬਰਾਏ, ਚਰਨਜੀਤ ਸਿੰਘ ਲੁਬਾਣਾ, ਸੁਖਵਿੰਦਰ ਸਿੰਘ, ਬੰਟੀ ਚਾਵਲਾ, ਪ੍ਰਮਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਮੰਤਰੀ, ਬਲਵਿੰਦਰ ਸਿੰਘ ਗਰੀਨਲੈਂਡ, ਕਸ਼ਮੀਰ ਸਿੰਘ,ਦਰਸ਼ਨ ਲਾਲ ਭਾਟੀਆ, ਅਸ਼ਵਨੀ ਕੁਮਾਰ, ਹਰਬੰਸ ਸਿੰਘ ਗੁਰੂ ਨਾਨਕ ਪੁਰਾ ਆਦਿ ਹਾਜ਼ਰ ਸਨ ਬਾਉ ਥਾਪਰ, ਗੋਪੀ ਪਹਿਲਵਾਨ,ਗੋਰਵ ਥਾਪਰ, ਮਿੰਟੂ, ਪਹਿਲਵਾਨ ਨਾਮ ਐਡ ਕਰਨਾ ਜੀ