ਫਗਵਾੜਾ 29 ਸਤੰਬਰ (ਸ਼ਿਵ ਕੋੜਾ) ਪ੍ਰਸਿੱਧ ਪੰਜਾਬੀ ਗਾਇਕ ਬੂਟਾ ਮੁਹੰਮਦ, ਫਿਰੌਜ ਖਾਨ ਅਤੇ ਸੱਤੀ ਖੋਖੇਵਾਲੀਆ ਦੀ ਸੁਰੀਲੀ ਆਵਾਜ਼ ‘ਚ ਸਿੰਗਲ ਵੀਡੀਓ ਟਰੈਕ ‘ਕਿਸਾਨ ਪੰਜਾਬ ਦੇ’ ਨੂੰ 30 ਸਤੰਬਰ ਤੋਂ ਯੂ-ਟਯੂਬ ਚੈਨਲ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਉਕਤ ਗਾਇਕਾਂ ਵਲੋਂ ਅੱਜ ਸਿੰਗਲ ਟਰੈਕ ਦਾ ਪੋਸਟਰ ਜਾਰੀ ਕਰਨ ਸਮੇਂ ਦਿੱਤੀ ਗਈ। ਗਾਇਕਾਂ ਨੇ ਦੱਸਿਆ ਕਿ ਇਹ ਗੀਤ ਕਿਸਾਨਾ ਦੇ ਹੱਕ ਦੀ ਗੱਲ ਕਰਦਾ ਹੈ ਜਿਸਦੇ ਬੋਲ ਗੀਤਕਾਰ ਮੀਕਾ ਨਿਉਜੀਲੈਂਡ ਨੇ ਲਿਖੇ ਹਨ। ਜੋ ਸਰੋਤਿਆਂ ਨੂੰ ਤਾਂ ਪਸੰਦ ਆਏਗਾ ਹੀ ਪਰ ਨਾਲ ਹੀ ਕਿਸਾਨ ਵੀਰਾਂ ਨੂੰ ਖਾਸ ਤੌਰ ਤੇ ਆਪਣੇ ਦਿਲ ਦੇ ਨੇੜੇ ਮਹਿਸੂਸ ਹੋਵੇਗਾ। ਉਹਨਾਂ ਦੱਸਿਆ ਕਿ ਇਸ ਗੀਤ ਨੂੰ ਜੱਸੀ ਬ੍ਰਦਰਜ਼ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ ਅਤੇ ਗੀਤ ਦਾ ਵੀਡੀਓ ਫਿਲਮਾਂਕਣ ਮਨੀਸ਼ ਠੁਕਰਾਲ ਦੇ ਨਿਰਦੇਸ਼ਨ ਹੇਠ ਕੈਮਰਾਮੈਨ ਸ਼ੰਕਰ ਵਲੋਂ ਬੜੀ ਹੀ ਖੂਬਸੂਰਤੀ ਨਾਲ ਕੀਤਾ ਗਿਆ ਹੈ। ਸੱਤੀ ਖੋਖੇਵਾਲੀਆ ਦੀ ਪੇਸ਼ਕਸ਼ ਇਹ ਗੀਤ ਕੇ.ਐਮ. ਮੀਉਜ਼ਿਕ ਅਤੇ ਐਸ.ਕੇ. ਪ੍ਰੋਡਕਸ਼ਨ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਸੱਤੀ ਖੋਖੇਵਾਲੀਆ ਨੇ ਇਸ ਸਿੰਗਲ ਟਰੈਕ ਨੂੰ ਤਿਆਰ ਕਰਨ ਵਿਚ ਸਹਿਯੋਗ ਲਈ ਪ੍ਰੇਮ ਲਾਲ ਸਰੰਪਚ ਖੋਖੇਵਾਲ, ਸੁਰਿੰਦਰਪਾਲ ਸਿੰਘ ਥੱਮਣਵਾਲ, ਚਮਕੌਰ ਦੋਸਾਂਝ ਅਤੇ ਜੱਸਾ ਪੁਆਦੜਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਆਪਣੇ ਹਰਮਨ ਪਿਆਰੇ ਗਾਇਕਾਂ ਦੀ ਇਸ ਪੇਸ਼ਕਾਰੀ ਨੂੰ ਹਮੇਸ਼ਾ ਦੀ ਤਰਾ  ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਗੀਤ ਨੂੰ ਜਲਦੀ ਹੀ ਵੱਖ ਵੱਖ ਚੈਨਲਾਂ ਉਪਰ ਵੀ ਰਿਲੀਜ਼ ਕੀਤਾ ਜਾਵੇਗਾ।