ਗੁਰਦਾਸਪੁਰ : ਦੋਰਾਂਗਲਾ ਦੇ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ‘ਤੇ ਚੌਤਰਾ ਪੋਸਤ ‘ਤੇ ਤਾਇਨਾਤ ਬੀ. ਐੱਸ. ਐੱਫ. ਦੀ 58 ਬਟਾਲੀਅਨ ਵਲੋਂ ਅੱਜ ਸਵੇਰੇ ਤੜਕੇ ਵੱਡੀ ਮਾਤਰਾ ‘ਚ ਹੈਰੋਇਨ ਫੜਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਗਿਣਤੀ 22 ਪੈਕਟ ਬਣਦੀ ਹੈ ਇਹ ਹੈਰੋਇਨ ਪਾਕਿ ਵਾਲੇ ਪਾਸਿਓਂ ਭਾਰਤ ਪਹੁੰਚਾਈ ਜਾ ਰਹੀ ਸੀ ਬੀ. ਐੱਸ. ਐੱਫ. ਵਲੋਂ ਕਾਰਵਾਈ ਕਰਨ ‘ਤੇ ਤਸਕਰ ਪਿੱਛੇ ਨੂੰ ਭੱਜਣ ‘ਚ ਕਾਮਯਾਬ ਰਹੇ, ਜਿਨ੍ਹਾਂ ਦੀਆਂ ਜੁੱਤੀਆਂ ਅਤੇ ਕੁਝ ਹੋਰ ਸਮਾਨ ਵੀ ਮਿਲਣ ਦੀ ਖ਼ਬਰ ਮਿਲ ਰਹੀ ਹੈ