ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ,ਅਕਾਲੀ ਆਗੂ ਸੁਭਾਸ਼ ਗੋਰੀਆ ਹੋਏ ਨਕਮਸਤਕ,ਪ੍ਰਬੰਧਕਾਂ ਵਲੋਂ ਕੀਤਾ ਗਿਆ ਇਨ੍ਹਾਂ ਆਗੂਆਂ ਦਾ ਸਨਮਾਨ
ਜਲੰਧਰ :- ਵੈਸਟ ਚ ਪੈਂਦੇ ਕੋਟ ਮੁਹੱਲਾ ਬਸਤੀ ਸ਼ੇਖ ਵਿੱਖੇ ਪ੍ਰਾਚੀਨ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿੱਖੇ ਧੰਨ ਧੰਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜੇ ਨੂੰ ਸੰਪਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।ਰਾਗੀ ਜਥਿਆਂ ਨੇ ਕੀਰਤਨ ਰਾਹੀਂ ਆਈ ਹੋਈ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਵਿੱਖੇ ਚਲ ਰਹੇ ਧਾਰਮਿਕ ਸਮਾਗਮ ਚ ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ,ਸੀਨੀਅਰ ਅਕਾਲੀ ਆਗੂ ਭਗਤ ਸੁਭਾਸ਼ ਗੋਰੀਆ ਨਕਮਸਤਕ ਹੋਏ।ਉਨ੍ਹਾਂ ਦੇ ਨਾਲ ਅਕਾਲੀ ਨੇਤਾ ਦੀਪਕ ਸ਼ਰਮਾ ਦਿਨੇਸ਼ ਭਗਤ,ਦਿਨੇਸ਼ ਕੁਮਾਰ,ਮਦਨ ਲਾਲ,ਇਸ਼ ਟਾਂਗਰੀ ਨੇ ਵੀ ਗੁਰੂ ਘਰ ਹਾਜ਼ਰੀ ਲਗਵਾਈ।ਇਨ੍ਹਾਂ ਆਗੂਆਂ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਉਧੇਦਾਰ ਕੁਲਵਿੰਦਰ ਸਿੰਘ ਚੀਮਾ,ਜਥੇਦਾਰ ਸੁਰਜਨ ਸਿੰਘ,ਦਰਸ਼ਨ ਸਿੰਘ,ਸ਼ਾਮ ਸੁੰਦਰ,ਪਰਮਿੰਦਰ ਸਿੰਘ ਸ਼ੇਰਾ,ਹਰਵਿੰਦਰ ਸਿੰਘ ਚਾਵਲਾ ਸਰਦਾਰ ਮਲੁਕ ਸਿੰਘ,ਉਪਿੰਦਰ ਜੀਤ ਘੁੰਮਣ ਨੇ ਸਨਮਾਨਿਤ ਕੀਤਾ ਅਤੇ ਅਕਾਲੀ ਆਗੂ ਭਗਤ ਸੁਭਾਸ਼ ਗੋਰੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਮਨ ਇਕ ਬੇਕਾਬੂ ਘੋੜਾ ਹੈ ਜੋ ਬੀਨਾ ਲਗਾਮ ਖਿੱਚੇ ਭੱਜਦਾ ਹੈ।ਸਾਨੂ ਸਾਰੀਆਂ ਨੂੰ 2 ਘੜਿਆ ਗੁਰੂ ਘਰ ਲਈ ਕੜਨੀਆ ਚਾਹੀਦੀਆਂ ਹਨ।ਇਹੋ ਘੜਿਆ ਸਾਡੇ ਨਾਲ ਜਾਣਿਆ ਹਨ।