ਫਗਵਾੜਾ 22 ਜੂਨ (ਸ਼ਿਵ ਕੋੜਾ) ਗੁਰਾਇਆ ਅਕਾਊਟੈਂਟ ਦੀ ਇੱਕ ਮੀਟਿੰਗ ਗੁਰਾਇਆ ਦੇ ਹੋਟਲ ਸਟੇਲਾ ਵਿਚ ਕੀਤੀ ਜਿਸ ਵਿਚ ਅਕਾਉਂਟੈਂਟਾ ਨੂੰ ਪੇਸ਼ ਆ ਰਹੀ ਸਮੱਸਿਆ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਫਗਵਾੜਾ ਤੋਂ ਚਾਰਟਰਡ ਅਕਾਊਟੈਂਟ ਮੁਕੇਸ਼ ਗੇਰਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਮੀਟਿੰਗ ਵਿਚ ਜੀਐਸਟੀ ਰਿਟਰਨ ਭਰਨ ਦੌਰਾਨ ਪੇਸ਼ ਆ ਰਹੀਆਂ ਸਮੱਸਿਆ ਸੰਬੰਧੀ ਦੱਸਿਆ ਗਿਆ। ਸੀ.ਏ. ਗੇਰਾ ਨੂੰ ਇਨਾਂ ਸਮੱਸਿਆ ਸੰਬੰਧੀ ਮੁਸ਼ਕਲਾਂ ਦੇ ਹੱਲ ਦੱਸੇ। ਉਨਾਂ ਨਾਲ ਹੀ ਨਵੇਂ ਇਨਕਮ ਟੈਕਸ ਪੋਰਟਲ ਵਿਚ ਇਨਕਮ ਟੈਕਸ ਰਿਟਰਨ ਕਿਵੇਂ ਭਰਨੀ ਹੈ, ਵਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ ਅਤੇ ਲਾਈਵ ਡੈਮੋ ਵੀ ਦਿੱਤਾ ਗਿਆ। ਉਨਾਂ ਅਕਾਉਂਟੈਂਟਾ ਨੂੰ ਸਲਾਹ ਦਿੱਤੀ ਕਿ ਗੁਰਾਇਆ ਵਿਚ ਅਕਾਊਟੈਂਟ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇ ਤਾਂ ਕਿ ਮਿਲ ਜੁੱਲ ਕੇ ਸਾਂਝੇ ਤੋਰ ਤੇ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਜਿਸ ਤੇ ਸਾਂਝੇ ਤੋਰ ਤੇ ਯੂਨਾਈਟਡ ਅਕਾਊਟੈਂਟ ਐਸੋਸੀਏਸ਼ਨ ਗੁਰਾਇਆ ਦੇ ਗਠਨ ਦਾ ਐਲਾਨ ਕੀਤਾ ਗਿਆ। ਜਿਸ ਦਾ ਸਾਰੇ ਮੈਂਬਰਾਂ ਨੇ ਸਵਾਗਤ ਕੀਤਾ। ਅਕਾਊਟੈਂਟ ਲੇਕੀ ਕਾਂਤ ਨੇ ਸੀ.ਏ. ਮੁਕੇਸ਼ ਗੇਰਾ ਅਤੇ ਮੀਟਿੰਗ ਵਿਚ ਹਾਜ਼ਰ ਸਾਰੇ ਅਕਾਉਂਟੈਂਟਾ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਜਲਦੀ ਹੀ ਐਸੋਸੀਏਸ਼ਨ ਦੀ ਵਿਧੀਵਤ ਗਠਨ ਸੰਬੰਧੀ ਇੱਕ ਮੀਟਿੰਗ ਬੁਲਾਈ ਜਾਵੇਗੀ। ਇਸ ਮੌਕੇ ਵਿਸ਼ੇਸ਼ ਸੱਦੇ ਤੇ ਫਗਵਾੜਾ ਤੋਂ ਧਰਮਿੰਦਰ ਸੋਨੀ,ਗੁਰਾਇਆ ਤੋਂ ਲੇਕੀ ਕਾਂਤ, ਮਲਕੀਤ ਸਿੰਘ ਧੋੜਾ,ਰਮਨਦੀਪ ਸਿੰਘ,ਅਵਤਾਰ ਸਿੰਘ,ਭੁਪੇਸ਼ ਕੁਮਾਰ, ਜਤਿੰਦਰ ਕੁਮਾਰ, ਬਲਜੀਤ ਬੈਂਸ ਅਤੇ ਸ਼ੰਕਰ ਤਿਵਾੜੀ ਹਾਜ਼ਰ ਹੋਏ।