
ਜਲੰਧਰ 30 ਜੁਲਾਈ (ਨਿਤਿਨ ਕੌੜਾ ) :ਪਿਛਲੇ ਦਿਨੀ ਜਲੰਧਰ ਸ਼ਹਿਰ ਦੇ ਇੱਕ ਪ੍ਰਮੁੱਖ ਗੁਰੂ ਘਰ ਦੀ ਹਦੂਦ ਅੰਦਰ ਸਾਵਣੁ ਝੁਲਾ ਉਤਸਵ ਮਨਾਇਆ ਗਿਆ। ਜਿਸ ਵਿੱਚ ਝੂਲਾ ਲਗਾ ਕੇ ਬੀਬੀਆਂ ਅਤੇ ਬੱਚਿਆਂ ਵੱਲੋਂ ਪੀਂਘਾਂ ਝੂਟੀਆਂ ਗਈਆਂ,ਜਿਸ ਨਾਲ ਸਿੱਖ ਮਰਿਆਦਾਵਾਂ ਦਾ ਸ਼ਰੇਆਮ ਮਜ਼ਾਕ ਉਡਾਇਆ ਗਿਆ। ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਨੇ ਉਚੇਚੇ ਤੌਰ ਤੇ ਸ਼ਾਮਿਲ ਹੋ ਕੇ ਵਧਾਈ ਦਿੱਤੀ। ਤੇ ਅੱਗੇ ਵੀ ਇਸੇ ਤਰ੍ਹਾਂ ਇਹ ਤਿਉਹਾਰ ਮਨਾਉਣ ਲਈ ਕਿਹਾ,ਇਸ ਦੀ ਸੂਚਨਾ ਅਗਲੇ ਦਿਨ ਅਖਬਾਰ ਵਿੱਚ ਖਬਰ ਲੱਗਣ ਤੇ ਸ਼ਹਿਰ ਦੀਆ ਸਿੰਘ ਸਭਾਵਾਂ ਤੇ ਸਿੱਖ ਤਾਲਮੇਲ ਕਮੇਟੀ ਨੂੰ ਮਿਲੀ,ਅਤੇ ਚੋਤਰਫਾ ਦਬਾਓ ਤੋਂ ਬਾਅਦ ਸਮੁੱਚੀ ਗੁਰੂ ਘਰ ਦੀ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਨੇ ਇੱਕ ਗੁਰੂ ਘਰ ਵਿੱਚ ਸਿੰਘ ਸਭਾਵਾਂ ਅਤੇ ਸਿੱਖ ਤਾਲਮੇਲ ਕਮੇਟੀ ਦੀ ਸਮੁੱਚੀ ਟੀਮ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੇਸ਼ ਹੋ ਕੇ ਅਰਦਾਸ ਕਰਕੇ ਮਾਫ਼ੀ ਮੰਗੀ ਅਤੇ ਅਗੇ ਤੋ ਗੁਰੂ ਘਰ ਦੀ ਹਦੂਦ ਅੰਦਰ ਕਿਸੇ ਤਰ੍ਹਾਂ ਦੀ ਮਨਮਤ ਨਾ ਕਰਨ ਦਾ ਯਕੀਨ ਵੀ ਦਿਵਾਇਆ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸ਼ਿਦਕੀ,ਵਿੱਕੀ ਸਿੰਘ ਖਾਲਸਾ,ਤੇ ਸਿੰਘ ਸਭਾਵਾਂ ਦੇ ਕੁਲਦੀਪ ਸਿੰਘ ਪਾਇਲਟ ,ਰਜਿੰਦਰ ਸਿੰਘ ਮਿਗਲਾਨੀ,ਵਰਿੰਦਰ ਸਿੰਘ ਬਿੰਦਰਾਂ,ਗੁਰਵਿੰਦਰ ਸਿੰਘ ਸਿਧੂ,ਸੁਖਜੀਤ ਸਿੰਘ ਡਰੋਲੀ,ਆਦਿ ਨੇ ਇਕ ਸਾੰਝੇ ਬਿਆਨ ਵਿੱਚ ਕਿਹਾ ਕਿ ਗੁਰੂ ਘਰ ਸਿਖੀ ਦੇ ਪ੍ਰਚਾਰ-ਪ੍ਰਸ਼ਾਰ ਲਈ ਬਣੇ ਹਨ,ਇਥੇ ਗਤਕਾ ਸਿਖਲਾਈ,ਦਸਤਾਰ ਮੁਕਾਬਲੇ,ਬਾਣੀ ਕੰਠ ਮੁਕਾਬਲੇ ਅਤੇ ਸਿੱਖ ਕੋਮ ਦੀ ਚੜ੍ਹਦੀਕਲਾ ਲਈ ਪ੍ਰੋਗਰਾਮ ਹੋਣੇ ਚਾਹੁੰਦੇ ਨੇ,ਸਿਖੀ ਤੋ ਤੋੜਨ ਵਾਲੇ ਸਿਖ ਪ੍ਰੰਪਰਾਵਾ ਦਾ ਘਾਣ ਕਰਨ ਵਾਲੇ ਪ੍ਰੋਗਰਾਮ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤੇ ਜਾਣਗੇ,ਇਨ੍ਹਾਂ ਦਾ ਪ੍ਰਸ਼ਾਸਨਿਕ ਤੋਰ ਤੇ ਸਮਾਜਿਕ ਤੋਰ ਤੇ ਧਾਰਮਿਕ ਤੋਰ ਡਟਕੇ ਵਿਰੋਧ ਕੀਤਾ ਜਾਵੇਗਾ।ਸਾਰੀਆਂ ਗੁਰੂ ਘਰਾਂ ਦੀਆ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਬੇਲੋੜੇ ਵਾਦ ਵਿਵਾਦ ਤੋ ਬਚਨਾ ਚਾਹੀਦਾ ਅਤੇ ਕੋਮ ਦੀ ਆਣ-ਬਾਣ-ਸ਼ਾਨ ਲਈ ਕੰਮ ਕਰਨੇ ਚਾਹੁੰਦੇ ਹਨ। ਇਸ ਮੋਕੇ ਤੇ
ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।