ਡਾ ਜਸਲੀਨ ਸੇਠੀ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਗੁਰੂ ਨਾਨਕ ਦੇਵ ਜਿਲ੍ਹਾ ਲਾਇਬ੍ਰੇਰੀ ਜਲੰਧਰ ਜਾ ਕੇ ਜੋ ਕਮੀਆਂ ਪਾਈਆਂ ਗਈਆਂ ਸਨ ਉਹ ਡੀ.ਸੀ ਸਾਹਿਬ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਦੀਆਂ ਗਈਆ ਸਨ। ਮੈਂ ਧੰਨਵਾਦ ਕਰਦੀ ਹਾਂ ਡੀ.ਸੀ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਵੱਲੋ ਦੱਸੀਆਂ ਗਈਆਂ ਕਮੀਆਂ ਤੇ ਤੁਰੰਤ ਐਕਸ਼ਨ ਲੈ ਕੇ ਏ. ਡੀ.ਸੀ ਸਾਹਿਬ (ਜਨਰਲ) ਨੂੰ ਇਸ ਸਬੰਧੀ ਜਾਂਚ ਕਰਾਉਣ ਲਈ ਕਿਹਾ ਅਤੇ ਲਾਇਲ੍ਰੇਰੀ ਦੇ ਸਟਾਫ ਦੀ ਡੀ.ਡੀ ਓ ਦੀ ਬਦਲੀ ਹੋ ਜਾਣ ਕਰਕੇ ਪਿਛਲੇ ਤਿੰਨ ਮਹੀਨਿਆ ਤੋ ਲਾਇੜ੍ਰੇਰੀ ਦੇ ਸਟਾਫ ਨੂੰ ਤਨਖਾਹ ਨਹੀ ਮਿਲੀ ਸੀ ਇਸ ਲਈ ਡੀ.ਡੀ ਓ ਦੀ ਪਾਵਰ ਬੂਟਾ ਮੰਡੀ ਕਾਲਜ ਦੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਜੀ ਨੂੰ ਦਿਵਾਈ ਗਈ। ਡਾ ਸੇਠੀ ਨੇ ਕਿਹਾ ਕਿ ਕੱਲ੍ਹ ਏ.ਡੀ.ਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਸਬੰਧ
ਵਿੱਚ ਅੱਜ ਪ੍ਰਿੰਸੀਪਲ ਸ. ਸਰਬਜੀਤ ਸਿੰਘ ਜੀ ਅਤੇ ਮੈਂ ਲਾਇੜ੍ਰੇਰੀ ਵਿੱਚ ਵਿਜਟ ਕੀਤਾ ਉੱਥੋ ਦੇ ਸਟਾਫ ਨਾਲ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉੱਥੇ ਜੋ ਕਮੀਆਂ ਮਿਲੀਆਂ ਉਨ੍ਹਾਂ ਨੂੰ ਨੋਟ ਕੀਤਾ ਅਤੇ ਉਨ੍ਹਾਂ ਕੰਮਾ ਸਬੰਧਿਤ ਠੌਕੇਦਾਰਾ ਨੂੰ ਮੌਕੇ ਤੇ ਫੋਨ ਕਰ ਇਸ ਨੂੰ ਠੀਕ ਤਰੀਕੇ ਨਾਲ ਕਰਣ ਲਈ ਕਿਹਾ। ਪ੍ਰਿੰਸੀਪਲ ਸ. ਸਰਬਜੀਤ ਸਿੰਘ ਜੀ ਨੇ ਸਟਾਫ ਨਾਲ ਗੱਲਬਾਤ ਕਰ ਕੇ ਪੂਰੀ ਰਿਪੋਰਟ ਤਿਆਰ ਕੀਤੀ ਅਤੇ ਜੋ ੪/0 ਵੱਲੋ ਕੰਮ ਪੂਰਾ ਨਹੀ ਹੋਇਆ ਇਸ ਲਈ 7੪੪0) ਦੇ ਨਿਗਰਾਨ ਇੰਜੀਨੀਅਰ ਨੂੰ ਫੋਨ ਕਰਕੇ ਉਸ ਨੂੰ ਪੂਰਾ ਕਰਨ ਲਈ ਕਿਹਾ ਅਤੇ ਜੋ ਸਟਾਫ ਦੀ ਕਮੀ ਹੈ ਉਸ ਦੇ ਬਾਰੇ ਪੰਜਾਬ ਸਰਕਾਰ ਨੂੰ ਜਲਦ ਹੀ ਚਿਪੌਰਟ ਭੇਜ ਕੇ ਸਟਾਫ ਦੀ ਕਮੀ ਪੂਰੀ ਹੋਣ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਹੁਣ ਡੀ:ਡੀ.ਓ ਪਾਵਰ ਮੇਰੇ ਕੋਲ ਆ ਗਈ ਹੈ ਅਤੇ ਮੈ ਲਾਇਬ੍ਰੇਰੀ ਦੇ ਸਟਾਫ ਦੀ ਬਣਦੀ ਤਨਖਾਹ ਜਲਦ ਰਲੀਜ ਕਰਾਵਾਂਗਾ। ਡਾ ਸੇਠੀ ਨੇ ਕਿਹਾ ਕਿ ਜਲਦ ਹੀ ਇਸ ਲਾਇਬ੍ਰੇਰੀ ਦਾ ਨਵੀਨੀਕਰਣ ਵਧੀਆ ਤਰੀਕੇ ਨਾਲ ਕਰਾ ਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਲਾਇਬ੍ਰੇਰੀ ਦੀ ਇੱਕ ਸਪੈਸ਼ਲ ਡਿਵੈਲਪਮੈਂਟ ਕਮੇਟੀ ਬਣਾਈ ਜਾਵੇਗੀ ਜੋ ਲਾਇਬ੍ਰੇਰੀ ਨੂੰ ਸਚਾਰੂ ਢੰਗ ਨਾਲ ਚਲਾਵੇਗੀ। ਜਲਦ ਹੀ ਲਾਇਬ੍ਰੇਰੀ ਵਿੱਚ ਡੀਜੀਟਲਾਈਜਜੇਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।