ਜਲੰਧਰ: ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਕਿਹਾ ਕਿ ਮੇਂ ਕੁੱਝ ਦਿਨ ਪਹਿਲਾ ਗੁਰੂ ਨਾਨਕ ਦੇਵ ਜਿਲ੍ਹਾ ਲਾਇਬ੍ਰੇਰੀ ਵਿਖੇ ਵਿਜਟ ਕੀਤਾ ਸੀ ਜਿੱਥੇ ਜਾ ਕੇ ਮੇਨੂੰ ਇਹ ਦੇਖਣ ਨੂੰ ਮਿਲਿਆ ਸੀ ਕਿ ਲਾਇਬ੍ਰੇਰੀ ਵਿੱਚ ਕੁੱਲ 18 ਅਸਾਮੀਆਂ ਹਨ ਜਿਨ੍ਹਾਂ ਵਿੱਚੋ ਸਿਰਫ 3 ਪੌਸਟਾ ਭਰੀਆ ਹਨ ਜਿਸ ਕਾਰਣ ਕੰਮ ਕਾਜ ਠੀਕ ਢੰਗ ਨਾਲ ਨਹੀ ਚੱਲ ਰਿਹਾ ਅਤੇ ਇੱਥੇ 8 ਮਹੀਨੇ ਤੋ ਕੋਈ ਚੌਕੀਦਾਰ ਅਤੇ ਸਫਾਈ ਕਰਮਚਾਰੀ ਨਹੀ ਹੈ ਜਿਸ ਕਾਰਣ ਇੱਥੇ ਸਫ਼ਾਈ ਦਾ ਕੰਮ ਵੀ ਨੀਕ ਢੰਗ ਨਾਲ ਨਹੀ ਹੋ ਰਿਹਾ ਅਤੇ ਜੋ ਲਾਇਬ੍ਰੇਰੀ ਨੂੰ ਨਵੀਨੀਕਰਣ ਦਾ ਕੰਮ ਠੇਕੇਦਾਰ ਵੱਲੋ ਕੰਮ ਕੀਤਾ ਜਾ ਰਿਹਾ ਉਹ ਵੀ ਠੀਕ ਢੰਗ ਨਾਲ ਨਹੀ ਹੋ ਰਿਹਾ ਕਾਫੀ ਸਮਾਂ ਹੋਣ ਬਾਅਦ ਵੀ ਠੇਕੇਦਾਰ ਵੱਲੋ ਕੰਮ ਨੂੰ ਹਜੇ ਤੱਕ ਪੂਰਾ ਨਹੀ ਕੀਤਾ ਗਿਆ ਇਸ ਸਬੰਧੀ ਅੱਜ ਡੀ.ਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਸ ਵੱਲ ਧਿਆਨ ਦਿਤਾ ਜਾਵੇ ਤੇ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋ ਜਲਦ ਭਰਿਆ ਜਾਵੇ ਤਾ ਜੋ ਇਥੇ ਕੰਮ ਕਾਜ ਠੀਕ ਢੰਗ ਨਾਲ ਚੱਲ ਸਕ ਅਤੇ ਇੱਥੋ ਦੇ ਡੀ.ਡੀ.ਓ ਦੀ ਟਰਾਂਸਫਰ ਵੀ ਹੋ ਚੁੱਕੀ ਹੈ ਜਿਸ ਕਾਰਣ ਤਿੰਨ ਮਹੀਨਿਆ ਤੋ ਇੱਥੋ ਦੇ ਸਟਾਫ ਨੂੰ ਤਨਖਾਹ ਨਹੀ ਮਿਲੀ ਇਸ ਵੱਲ ਵੀ ਧਿਆਨ ਦਿੱਤਾ ਜਾਵੇ।