ਫਗਵਾੜਾ 8 ਜਨਵਰੀ (ਸ਼ਿਵ ਕੋੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਗੁਰੂ ਨਾਨਕ ਮੋਦੀ ਖਾਨਾ ਦੇ ਸਹਿਯੋਗ ਨਾਲ ਫਰੀ ਮੈਡੀਕਲ ਚੈਕਅਪ ਕੈਂਪ ਖੇੜਾ ਰੋਡ ਵਿਖੇ ਲਗਾਇਆ ਗਿਆ। ਜਿਸ ਵਿਚ ਡਾ. ਸੁਦੇਸ਼ ਕੁਮਾਰ ਦੀ ਟੀਮ ਨੇ 125 ਲੋੜਵੰਦਾਂ ਦਾ ਚੈਕਅਪ ਕਰਕੇ ਮਰੀਜਾਂ ਨੂੰ ਫਰੀ ਦਵਾਈਆਂ ਦਿੱਤੀਆਂ। ਕੈਂਪ ਦਾ ਉਦਘਾਟਨ ਮਹਿਲਾ ਆਗੂ ਪਿ੍ਰਤਪਾਲ ਕੌਰ ਤੁਲੀ ਨੇ ਕੀਤਾ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਗਰੀਬ ਅਤੇ ਲੋੜਵੰਦ ਵਰਗ ਦੇ ਲੋਕਾਂ ਲਈ ਵਿਸ਼ੇਸ਼ ਸਹਾਈ ਬਣਦੇ ਹਨ। ਗੁਰੂ ਨਾਨਕ ਮੋਦੀ ਖਾਨਾ ਦੇ ਪ੍ਰਬੰਧਕ ਬਹਾਦਰ ਸਿੰਘ ਮਹੇੜੂ ਨੇ ਕਿਹਾ ਕਿ ਦਵਾਈਆਂ ਦਾ ਇਹ ਲੰਗਰ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਚਲਦਾ ਹੈ ਅਤੇ ਚਲਦਾ ਰਹੇਗਾ। ਉਹਨਾਂ ਸਮੂਹ ਸੰਗਤ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ 13 ਜਨਵਰੀ ਨੂੰ ਲੋਹੜੀ ਮੌਕੇ ਲੋੜਵੰਦ ਗਰੀਬਾਂ ਨੂੰ ਗਰਮ ਕੰਬਲ ਵੰਡੇ ਜਾਣਗੇ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਕਾਂਤਾ ਸ਼ਰਮਾ ਤੋਂ ਇਲਾਵਾ ਟੀ.ਐਸ. ਬੇਦੀ, ਬਿ੍ਰਜ ਭੂਸ਼ਨ, ਟੀ.ਡੀ. ਚਾਵਲਾ, ਮੈਡਮ ਸੁਲੇਖਾ, ਵਿਸ਼ਵਾ ਮਿੱਤਰ ਸ਼ਰਮਾ, ਬਲਦੇਵ ਸ਼ਰਮਾ, ਮਿਸਟਰ ਸਹਿਗਲ, ਰਾਮ ਰਤਨ ਵਾਲੀਆ, ਗੁਰਦੇਵ ਸਿੰਘ ਆਦਿ ਹਾਜਰ ਸਨ।