ਲੁਧਿਆਣਾ : ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਲੁਹਾਰਾ ਕਾਲੋਨੀ ‘ਚ ਅੱਜ ਸਵੇਰੇ 3 ਹਥਿਆਰਬੰਦ ਲੁਟੇਰੇ ਇਕ ਬਚਨ ਗੈੱਸ ਏਜੰਸੀ ਦੇ ਕਰਿੰਦੇ ਪਵਨਜੀਤ ਸਿੰਘ ਪਾਸੋਂ ਸਵਾ 11 ਲੱਖ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਪਵਨਜੀਤ ਇਹ ਰਕਮ ਬੈਂਕ ‘ਚ ਜਮਾਂ ਕਰਵਾਉਣ ਲਈ ਜਾ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।