ਚੰਡੀਗੜ੍ਹ, 24 ਅਗਸਤ – ਗੰਨੇ ਦੀ ਕੀਮਤ ਵਿਚ ਵਾਧਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਟਵੀਟ ਕਰ ਕੇ ਉਨ੍ਹਾਂ ਲਿਖਿਆ ਕਿ ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐੱਸ.ਏ.ਪੀ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੇਰੀ ਸਰਕਾਰ ਸਾਡੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਜੈ ਕਿਸਾਨ, ਜੈ ਜਵਾਨ ਉਨ੍ਹਾਂ ਵਲੋਂ ਟਵੀਟ ਕੀਤਾ ਗਿਆ | ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਕੈਪਟਨ ਦਾ ਇਸ ਮੌਕੇ ਮੂੰਹ ਵੀ ਮਿੱਠਾ ਕਰਵਾਇਆ ਗਿਆ | | ਗੰਨੇ ਦੇ 360 ਰੁਪਏ ਪ੍ਰਤੀ ਕੁਇੰਟਲ ਦੇ ਭਾਅ ‘ਤੇ ਸਰਕਾਰ ਮੰਨ ਗਈ ਹੈ | 35 ਰੁਪਏ ਸਰਕਾਰ ਨੇ ਭਾਅ ਵਧਾਇਆ ਹੈ | ਕਿਸਾਨ ਧਰਨਾ ਹੁਣ ਖ਼ਤਮ ਕਰਨਗੇ | ਇਸ ਨਾਲ ਹੀ 15 ਦਿਨਾਂ ਦੇ ਅੰਦਰ ਹੀ ਬਕਾਇਆ ਦੇਣ ਦੀ ਵੀ ਗੱਲ ਕਹਿ ਗਈ ਹੈ |