ਜਲੰਧਰ, 28 ਜਨਵਰੀ-
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਖੀ ਵਨ ਸਟਾਪ ਸੈਂਟਰ ਹਰੇਕ ਜਿਲੇ ਵਿਚ ਸ਼ੁਰੂ ਕੀਤੇ ਗਏ ਸਖੀ ਵਨ ਸਟਾਪ ਸੈਂਟਰ ਘਰੇਲੂ ਹਿੰਸਾ ਤੋ ਪ੍ਰਭਾਵਿਤ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ।ਇਸ ਸੈਂਟਰ ਵਿੱਚ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਜਿਵੇ ਕਿ ਸਾਇਕੋ ਸ਼ੋਸ਼ਲ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਆਰਜੀ ਤੌਰ ‘ਤੇ ਆਸਰਾ ਆਦਿ ਪ੍ਰਦਾਨ ਕਰਨਾ ਹੈ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰੋਗ੍ਰਾਮ ਅਫਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਸਖੀ ਵਨ ਸਟਾਪ ਸੈਂਟਰ, ਜੋ ਕਿ ਸਿਵਲ ਹਸਪਤਾਲ ਜਲੰਧਰ ਵਿਖੇ ਮਈ 2017 ਤੋ ਜੱਚਾ-ਬੱਚਾ ਵਾਰਡ ਵਿੱਚ ਸੀ, ਜੋ ਕਿ ਹੁਣਮਿਤੀ 28 ਜਨਵਰੀ 2020 ਤੋਂ ਨਵੀਂ ਬਿਲਡਿੰਗ ਜੋ ਕਿ ਨੇੜੇ ਮਲੇਰੀਆ ਵਿਭਾਗ ਹੈ ਵਿਖੇ ਕੰਮ ਕਰ ਰਿਹਾ ਹੈ । ਉਨਾੰ ਦਸਿਆ ਕਿ ਸੈਂਟਰ ਵਿਖੇ ਮਈ 2017 ਤੋ ਹੁਣ ਤੱਕ ਦੇ ਕੁੱਲ 380 ਮਾਮਲੇ ਦਰਜ ਹੋਏ ਹਨ। ਜਿਨ੍ਹਾਂ ਵਿੱਚ 274 ਮਾਮਲੇ ਘਰੇਲੂ ਹਿੰਸਾ, 17 ਦੁਸ਼ਕਰਮ ਦੇ ਮਾਮਲੇ, 40 ਮਾਮਲੇ ਦਾਜ ਦਹੇਜ ਅਤੇ ਮਾਨਸਿਕ/ਸਰੀਰਕ ਹਿੰਸਾ, 14 ਕਿੰਡਨੈਪਿਕ/ਮਿਸਿਗ, 4 ਬਰਨ/ਐਸਿਡ ਅਟੈਕ ਅਤੇ 31 ਹੋਰ ਹਿੰਸਾ ਨਾਲ ਸਬੰਧਤ ਹਨ। ਜਿਸ ਵਿੱਚ ਸੈਂਟਰ ਵੱਲੋਂ ਹਿੰਸਾ ਪ੍ਰਭਾਵਿਤ ਮਹਿਲਾਵਾ ਨੂੰ ਲੀਗਲ ਕਾਉਂਸਲਿੰਗ ਅਤੇ ਮੁਫਤ ਕਾਨੂੰਨੀ ਸਹਾਇਤਾ, ਸਾਇਕੋ ਸ਼ੋਸ਼ਲ ਕਾਉਂਸਲਿੰ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਸ਼ੈਲਟਰ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਤਰਾਂ ਸੈਂਟਰ ਵੱਲੋਂ 380 ਕੇਸਾ ਵਿਚੋਂ 357 ਮਾਮਲੇ ਕਾਉਂਸਲਿੰਗ ਅਤੇ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾ ਕੇ ਨਿਪਟਾਏ ਗਏ। ਇਸ ਤੋਂ ਇਲਾਵਾ ਸੈਂਟਰ ਨੂੰ ਵੂਮੈਨ ਹੈਲਪਲਾਈਨ 181 ਰਾਹੀ ਵੀ 650 ਸ਼ਿਕਾਇਤਾ ਫਲੋ ਅੱਪ ਲਈ ਪ੍ਰਾਪਤ ਹੋਇਆ ਸੀ, ਜਿਸ ਸਬੰਧੀ ਸੈਂਟਰ ਵੱਲੋਂ ਸਮੇਂ-ਸਮੇਂ ਤੇ ਸ਼ਿਕਾਇਤ ਕਰਤਾ ਨੂੰ ਅਪਰੋਚ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ/ਸਹਾਇਤਾ ਵੀ ਸੈਂਟਰ ਵੱਲੋਂ ਮੁਹੱਈਆ ਕਰਵਾਈ ਗਈ ਹੈ। ਉਨਾੰ ਕਿਹਾ ਕਿ ਵਨ ਸਟਾਪ ਸੈਂਟਰ ਘਰੇਲੂ ਹਿੰਸਾ ਪੀੜਿਤ ਮਹਿਲਾਵਾਂ ਲਈ ਬੇਹਦ ਮਦਦਗਾਰ ਸਾਬਿਤ ਹੋ ਰਿਹਾ ਹੈ, ਉਨਾੰ ਇਸ ਤਰਾੰ ਦੇ ਮਾਮਲਿਆਂ ਵਿੱਚ ਕਾਨੂਨੀ ਸਹਾਇਤਾ ਲਈ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਤੋਂ ਮਦਦ ਪ੍ਰਾਪਤ ਕਰਨ ਦੀ ਅਪੀਲ ਕੀਤੀ।