ਅੰਮ੍ਰਿਤਸਰ :- ਜੰਡਿਆਲਾ ਗੁਰੂ (ਅੰਮ੍ਰਿਤਸਰ) ਦੇ ਨੇੜਲੇ ਪਿੰਡ ਧਾਰੜ ਤੋਂ ਆਪਣੀ ਦਾਦੀ ਨਾਲ ਸੁੱਤੀ 13 ਕੁ ਸਾਲ ਦੀ ਨਾਬਾਲਗ ਲੜਕੀ ਨੂੰ ਅੱਜ ਤੜਕੇ 4-5 ਕਾਰ ਸਵਾਰ ਘਰ ਜਬਰੀ ਚੁੱਕ ਕੇ ਲੈ ਗਏ ਅਤੇ ਲਗਭਗ ਇਕ ਘੰਟੇ ਬਾਅਦ ਉਹ ਲੜਕੀ ਨੂੰ ਮੁੜ ਛੱਡ ਗਏ। ਜੰਡਿਆਲਾ ਗੁਰੂ ਦੇ ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਲੜਕੀ ਦੀ ਡਾਕਟਰਾਂ ਦੀ ਟੀਮ ਵਲੋਂ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।