ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਘੱਲੂਘਾਰਾ ਦਿਵਸ ‘ਤੇ  ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਖਾਲਿਸਤਾਨ ਦੀ ਮੰਗ ਜਾਇਜ਼ ਹੈ। ਆਪਰੇਸ਼ਨ ਬਲੂ ਸਟਾਰ ਦੇ 36ਵੀਂ ਬਰਸੀ ‘ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ।

ਪੱਤਰਕਾਰਾਂ ਨਾਲ ਗੱਬਾਤ ਦੌਰਾਨ ਜਥੇਦਾਰ ਨੇ ਕਿਹਾ, ”ਸਿੱਖ ਇਸ ਘੱਲੂਘਾਰੇ ਨੂੰ ਯਾਦ ਰੱਖਦੇ ਹਨ। ਅੰਨ੍ਹਾ ਕੀ ਭਾਲੇ ਦੋ ਅੱਖਾਂ, ਦੁਨੀਆਂ ਦਾ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ। ਭਾਰਤ ਸਰਕਾਰ ਖਾਲਿਸਤਾਨ ਦੇਵੇਗੀ ਤਾਂ ਲੈ ਲਵਾਂਗੇ। ਬਰਸੀ ਮੌਕੇ ਕੁਝ ਲੋਕਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਨਾਅਰਿਆਂ ਦੇ ਸਵਾਲ ‘ਤੇ ਹਰਪ੍ਰੀਤ ਸਿੰਘ ਨੇ ਕਿਹਾ, ”ਕੌਮ ਅੰਦਰ ਇੱਕ ਜੋਸ਼ ਹੈ ਅਤੇ ਜੋਸ਼ ਨੂੰ ਪ੍ਰਗਟ ਕਰਨ ਲਈ ਸਮਾਗਮ ਤੋਂ ਬਾਅਦ ਕੋਈ ਨਾਅਰੇ ਲਾਉਂਦਾ ਹੈ ਤਾਂ ਉਸ ਨੂੰ ਗਲਤ ਨਹੀਂ ਕਿਹਾ ਜਾਵੇਗਾ। ਪਰ, ਸਮਾਗਮ ਦੇ ਦੌਰਾਨ ਨਾਅਰੇ ਲਾ ਕੇ ਵਿਘਨ ਪਾਉਣਾ ਠੀਕ ਨਹੀਂ ਹੈ।” ਆਪਰੇਸ਼ਨ ਬਲੂ ਸਟਾਰ ਦੇ 36 ਸਾਲਾਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਹੁਣ ਤੱਕ ਹੋਈ ਪੇਸ਼ਕਾਰੀ ਸਿੱਖ ਵਿਰੋਧੀ ਹੀ ਹੈ। ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜਥੇਦਾਰ ਤੋਂ ਬਾਅਦ ਕਿਹਾ, ”ਸਾਨੂੰ ਕੋਈ ਖਾਲਿਸਤਾਨ ਦਿੰਦਾ ਹੈ ਤਾਂ ਲੈ ਲਵਾਂਗੇ, ਅਸੀਂ ਇਨਕਾਰ ਕਦੋਂ ਕਰਦੇ ਹਾਂ। ਕੋਈ ਵੀ ਸਿੱਖ ਇਨਕਾਰ ਨਹੀਂ ਕਰਦਾ।” ਕੋਰੋਨਾਵਾਇਰਸ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਇਸ ਘਟਨਾ ਦੇ ਪੀੜਤ ਲੋਕਾਂ ਲਈ ਘਰੋਂ ਹੀ ਅਰਦਾਸ ਕਰਨ ਨੂੰ ਕਿਹਾ ਸੀ ਪਰ ਫਿਰ ਵੀ ਕਈ ਲੋਕ ਗੁਰਦੁਆਰੇ ਪਹੁੰਚੇ ਸਨ।ਸੁਰੱਖਿਆ ਦੇ ਮਾਮਲੇ ਵਿੱਚ ਗੰਭੀਰਤਾ ਵਰਤਦਿਆਂ ਪੁਲਿਸ ਨੇ ਹਰਿਮੰਦਰ ਸਾਹਿਬ ਵੱਲ ਆਉਣ-ਜਾਣ ਵਾਲੇ ਸਾਰੇ ਰਸਤਿਆਂ ‘ਤੇ ਨਾਕੇ ਲਾਏ ਹੋ ਪੁਲਿਸ ਨੂੰ ਸ਼ੱਕ ਹੈ ਕਿ ਖਾਲਿਸਤਾਨ ਲਹਿਰ ਨਾਲ ਜੁੜੇ ਕੁਝ ਲੋਕ ਕੌਮਾਂਤਰੀ ਮੀਡੀਆ ਦਾ ਧਿਆਨ ਖਿੱਚਣ ਲਈ ਹਰਿਮੰਦਰ ਸਾਹਿਬ ਵਿੱਚ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਨੇ ਕਿਹਾ ਅਸੀਂ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਵਾਂਗੇ ਪਰ ਇਸ ਤੋਂ ਬਾਹਰ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਮੁਸਤੈਦ ਹਾਂ।”

ਇਥੇ ਇਹ ਦਸਣਯੋਗ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਜੋੜਾ ਘਰ ਨੇੜੇ ਪਹੁੰਚ ਗਏ। ਮਾਨ ਦਲ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਉਨ੍ਹਾਂ ਨੂੰ ਪੁਲਿਸ ਬਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋੜਾ ਘਰ ਗੇਟ ਨੇੜੇ ਹੀ ਰੋਕ ਲਿਆ ਗਿਆ ਅਤੇ ਬਾਅਦ ‘ਚ ਭੇਜਿਆ ਗਿਆ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪ੍ਰਸ਼ਾਸਨ ਵੱਲੋਂ ਧਾਰਮਿਕ ਸਥਾਨਾਂ ‘ਤੇ ਜਾਣ ‘ਤੇ ਪਾਬੰਦੀ ਲਗਾਈ ਗਈ ਸੀ, ਉੱਥੇ ਹੀ ਇਸ ਸਮਾਗਮ ਨੂੰ ਸੰਖੇਪ ਰੂਪ ‘ਚ ਕਰਨ ਲਈ ਕਿਹਾ ਗਿਆ ਸੀ ਜਿੱਥੇ ਸਿਮਰਨਜੀਤ ਸਿੰਘ ਮਾਨ ਦੇ ਸਮਰਥਕ ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਤੋਂ ਇਲਾਵਾ ਮੀਡੀਆ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਜਾਣ ਤੋਂ ਮਨਾਹੀ ਕੀਤੀ ਅਤੇ ਪੁਲਿਸ ਬਲ ਵੱਲੋਂ ਮੀਡੀਆ ਕਰਮੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।