ਫਗਵਾੜਾ 22 ਮਾਰਚ (ਸ਼਼ਿਵ ਕੋੋੜਾ) ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਤੋਂ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਨੂੰ ਜਾ ਰਹੇ ਨਗਰ ਕੀਰਤਨ ਦਾ ਅੱਜ ਫਗਵਾੜਾ ਪੁੱਜਣ  ‘ਤੇ ਜੀਟੀ ਰੋਡ ਮੌਲੀ ਗੇਟ ਦੇ ਨਜਦੀਕ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ‘ਚ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਉਚੇਰੇ ਤੌਰ ਤੇ ਸ਼ਾਮਲ ਸਨ। ਕੀਰਤਨ ‘ਚ ਸ਼ਾਮਲ ਸੰਗਤਾਂ ਨੂੰ ਮੌਲੀ ਗੇਟ ਦੇ ਨਜਦੀਕ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਜਾਰੀ ਨਿਰਵਿਘਨ ਲੰਗਰ ਪੰਡਾਲ ‘ਚ ਜਲਪਾਨ ਕਰਾਇਆ ਗਿਆ ਅਤੇ ਲੰਗਰ ਛਕਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਵਿਚ ਸੱਭ ਤੋਂ ਵਿਲੱਖਣ ਹੈ। ਅਜਿਹੀ ਸ਼ਹਾਦਤ ਦੀ ਕੋਈ ਦੂਸਰੀ ਮਿਸਾਲ ਦੁਨੀਆ ਵਿਚ ਕਿਧਰੇ ਵੀ ਨਹੀਂ ਮਿਲਦੀ। ਉਹਨਾਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ। ਇਸ ਮੌਕੇ ਅਵਤਾਰ ਸਿੰਘ ਸਰਪੰਚ ਪੰਡਵਾ, ਇੰਦਰਜੀਤ ਸਿੰਘ ਖਲਿਆਣ, ਮਨਜੋਤ ਸਿੰਘ, ਹਰਬੰਸ ਸਿੰਘ ਖਲਿਆਣ ਆਦਿ ਵੀ ਹਾਜਰ ਸਨ।