ਜਲੰਧਰ : ਚੈਤੰਨਆਂ ਪਬਲਿਕ ਸਕੂਲ, ਬਸਤੀ ਦਾਨਿਸ਼ਮੰਦਾਂ ਜਲੰਧਰ ਦੇ ਬੱਚਿਆਂ, ਸਕੂਲ ਅਧਿਆਪਕ, ਅਤੇ ਸਟਾਫ਼ ਵਲੋਂ ਤੇਰਾ ਤੇਰਾ ਹੱਟੀ ਨੂੰ ਕੱਪੜਿਆਂ ਅਤੇ ਹੋਰ ਸਮਾਨ ਦੀ ਸੇਵਾ ਦਿੱਤੀ ਗਈ, ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ,ਜਤਿੰਦਰ ਸਿੰਘ ਕਪੂਰ, ਅਮਰਪ੍ਰੀਤ ਸਿੰਘ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਅਤੇ ਸਰਬਤ ਦਾ ਭਲਾ ਕਰਨ ਦੀ ਸਿਖਿਆ ਤੇ ਚਲਣ ਵਾਲੀ ਤੇਰਾ ਤੇਰਾ ਹੱਟੀ ਬਾਰੇ ਜਾਣਕਾਰੀ ਦਿੱਤੀ।
ਉਪਰੰਤ ਬੱਚਿਆਂ ਨੂੰ ਅਤੇ ਸਕੂਲ ਪ੍ਰਿੰਸੀਪਲ ਨੂੰ ਤੇਰਾ ਤੇਰਾ ਹੱਟੀ ਦੇ ਸੇਵਾਦਾਰਾਂ ਨੇ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ।