ਜਲੰਧਰ, 20 ਨਵੰਬਰ
ਚੋਣ ਪ੍ਰਕਿਰਿਆ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ (ਪੀਡਬਲਿਯੂਡੀ) ਦੀ ਭਾਗੀਦਾਰੀ ਅਤੇ ਮਜ਼ਬੂਤ ਲੋਕਤੰਤਰ ਵਿੱਚ ਹਿੱਸੇਦਾਰੀ ਵਿੱਚ ਵਾਧਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਘਨਸ਼ਿਆਮ ਥੋਰੀ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਵਿਦਿਆਰਥੀਆਂ ਦੀ ਗੀਤ, ਡਾਂਸ, ਮੋਨੋ ਐਕਟਿੰਗ, ਫੈਂਸੀ ਡਰੈੱਸ, ਫੇਸ ਪੇਂਟਿੰਗ, ਭਾਸ਼ਣ, ਕਵਿਤਾ, ਪੇਂਟਿੰਗ, ਮਿਊਜ਼ਿਕ-ਵੋਕਲ ਅਤੇ ਇੰਸਟਰੂਮੈਂਟਲ ਪ੍ਰਤੀਯੋਗਿਤਾ ਆਨਲਾਈਨ ਢੰਗ ਨਾਲ ਕਰਵਾਈ ਗਈ, ਜਿਸਦੇ ਜੇਤੂਆਂ ਨੂੰ ਨਗਦ ਇਨਾਮ ਅਤੇ ਰਾਜ ਪੱਧਰ ‘ਤੇ ਸਨਮਾਨ ਦਿੱਤਾ ਜਾਵੇਗਾ।
ਇਸ ਸੰਬੰਧੀ ਵਿੱਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਚਾਨਣ ਐਸੋਸੀਏਸ਼ਨ ਫ਼ਾਰ ਐਮਆਰ ਚਿਲਡਰਨ ਅਤੇ ਸਮਗਰ ਸਿੱਖਿਆ ਅਭਿਆਨ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਵਿੱਚ ਚੋਣ ਤਹਿਸੀਲਦਾਰ ਮਨਜੀਤ ਸਿੰਘ, ਕਾਨੂੰਨਗੋ ਰਾਕੇਸ਼ ਕੁਮਾਰ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸੁਰਜੀਤ ਲਾਲ ਨੇ ਸ਼ਿਰਕਤ ਕੀਤੀ।
ਇਸ ਸੰਬੰਧੀ ਵਧੇਰੇ ਜਾਣਕਰੀ ਦਿੰਦਿਆਂ ਚਾਨਣ ਐਸੋਸੀਏਸ਼ਨ ਦੇ ਸਕੱਤਰ ਮਨੀਸ਼ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਹੋਈ ਇਸ ਪ੍ਰਤੀਯੋਗਿਤਾ ਵਿੱਚ 500 ਤੋਂ ਵੱਧ ਦਿਵਿਆਂਗ ਵਿਦਿਆਰਥੀਆਂ ਅਤੇ ਵਿਅਕਤੀਆਂ ਨੇ ਹਿੱਸਾ ਲਿਆ ਹੈ, ਜਿਸਦੇ ਨਤੀਜੇ ਜਲਦ ਐਲਾਨ ਕੀਤੇ ਜਾਣਗੇ।
ਇਸ ਪ੍ਰੋਗਰਾਮ ਵਿੱਚ ਉਪਰੋਕਤ ਤੋਂ ਇਲਾਵਾ ਸੰਸਥਾ ਦੇ ਮੀਤ ਪ੍ਰਧਾਨ ਅਰਵਿੰਦਰ ਸਿੰਘ, ਕੈਸ਼ੀਅਰ ਤੇਜ ਪਾਲ ਸਿੰਘ, ਡਿਸਟ੍ਰਿਕਟ ਸਪੈਸ਼ਲ ਐਜੂਕੇਟਰ ਰਾਜੂ ਚੌਧਰੀ, ਨੀਲਮ, ਉਪਿੰਦਰ ਆਨੰਦ, ਅਮਨਦੀਪ ਸਿੰਘ, ਪੂਜਾ ਕੁਮਾਰੀ, ਵੀਨੂ ਆਦਿ ਹਾਜ਼ਿਰ ਸਨ।