ਫਗਵਾੜਾ 3 ਅਪ੍ਰੈਲ (ਸ਼ਿਵ ਕੋੜਾ) ਨੌਜਵਾਨ ਭਾਜਪਾ ਵਰਕਰ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਸਮਾਜ ਸੇਵਿਕਾ ਇੰਦੂ ਸਰਵਟਾ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਬਜੁਰਗਾਂ ਦੀ ਪੈਨਸ਼ਨ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਕਰਨ ਅਤੇ ਔਰਤਾਂ ਲਈ ਰੋਡਵੇਜ ਦੀਆਂ ਬੱਸਾਂ ‘ਚ ਫਰੀ ਸਫਰ ਦੀ ਸਹੂਲਤ ਦੇਣ ਨੂੰ  ਚੋਣ ਵਰ੍ਹੇ ਦੀਆਂ ਰਿਓੜੀਆਂ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਅਗਲੇ ਸਾਲ ਵਿਧਾਨਸਭਾ ਚੋਣਾਂ ਤੋਂ ਬਾਅਦ ਮੁੜ ਸੱਤਾ ਵਿਚ ਆਈ ਤਾਂ ਇਹਨਾਂ ਸਹੂਲਤਾਂ ਦੀ ਕੀਮਤ ਪੰਜਾਬੀਆਂ ਤੋਂ  ਸੂਦ ਸਮੇਤ ਵਸੂਲ ਕੀਤੀ ਜਾਵੇਗੀ | ਉਹਨਾਂ ਕਿਹਾ ਕਿ ਚਾਰ ਸਾਲ ਤੱਕ ਖਜਾਨਾ ਖਾਲੀ ਹੋਣ ਅਤੇ ਸੂਬੇ ਦੀ ਆਰਥਕਤਾ ਕਰਜੇ ਵਿਚ ਡੁੱਬੀ ਹੋਣ ਦਾ ਰੋਣਾ ਰੋਣ ਵਾਲੀ ਕੈਪਟਨ ਸਰਕਾਰ ਹੁਣ ਵੋਟਰਾਂ ਨੂੰ  ਲਾਲਚ ਦੇ ਕੇ ਦੁਬਾਰਾ ਸੂਬੇ ਦੀ ਸੱਤਾ ਹਥਿਆਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਸਮਝਦਾਰ ਹਨ ਜੋ ਕਾਂਗਰਸ ਪਾਰਟੀ ਦੀ ਕਿਸੇ ਚਾਲ ਵਿਚ ਨਹੀਂ ਆਉਣਗੇ | ਉਹਨਾਂ ਸਵਾਲ ਕੀਤਾ ਕਿ ਸਿਰਫ ਪੰਜਾਬ ਦੀਆਂ ਔਰਤਾਂ ਹੀ ਕਿਉਂ ਜੇਕਰ ਕੈਪਟਨ ਸਰਕਾਰ ਔਰਤਾਂ ਦਾ ਸਨਮਾਨ ਕਰਦੀ ਹੈ ਤਾਂ ਪੂਰੇ ਦੇਸ਼ ਦੀਆਂ ਔਰਤਾਂ ਨੂੰ  ਪੰਜਾਬ ਰੋਡਵੇਜ ਦੀਆਂ  ਬੱਸਾਂ ਵਿਚ ਫਰੀ ਸਫਰ ਦੀ ਸੁਵਿਧਾ ਦਾ ਐਲਾਨ ਕਿਉਂ ਨਹੀਂ ਕੀਤਾ ਗਿਆ ਅਤੇ ਸਿਰਫ ਬਜੁਰਗਾਂ ਦੀ ਬਜਾਏ ਹਰ ਵਰਗ ਦੇ ਪੈਨਸ਼ਨ ਭੋਗੀਆਂ ਜਿਹਨਾਂ ਵਿਚ ਵਿਧਵਾ ਅਤੇ ਅੰਗਹੀਣ ਲਾਭਪਾਤਰੀ ਵੀ ਸ਼ਾਮਲ ਹਨ ਉਹਨਾਂ ਦੀ ਪੈਨਸ਼ਨ ਵਿਚ ਵਾਧਾ ਕਿਉਂ ਨਹੀਂ ਕੀਤਾ ਗਿਆ | ਲੱਕੀ ਅਤੇ ਇੰਦੂ ਸਰਵਟਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਯਤ ਸਾਫ ਨਹੀਂ ਹੈ ਜੋ ਅੱਧੀਆਂ ਅੱਧੇ ਅਧੂਰੇ ਐਲਾਨ ਕਰਕੇ ਲੋਕਾਂ ਨੂੰ  ਵਰਗਲਾਉਣ ਦਾ ਯਤਨ ਹੈ | ਹਰ ਘਰ ਰੁਜਗਾਰ ਦਾ ਵਾਅਦਾ ਪੂਰਾ ਨਹੀਂ ਹੋਇਆ | ਨੌਜਵਾਨ ਵਿਦਿਆਰਥੀਆਂ ਨੂੰ  ਲੈਪਟਾਪ ਤੇ ਮੋਬਾਇਲ ਦੇਣ ਦਾ ਵਾਅਦਾ ਭੁਲਾ ਦਿੱਤਾ ਗਿਆ | ਪੰਜਾਬ ਵਿਚ ਡਰੱਗ ਮਾਫੀਆ, ਰੇਤ ਮਾਫੀਆ ਅਤੇ ਰੇਤ ਮਾਫੀਆ ਦੀ ਲੁੱਟ ਨੂੰ  ਲਗਾਮ ਨਹੀਂ ਲਗਾਈ ਗਈ ਜੋ ਕੈਪਟਨ ਸਰਕਾਰ ਦੀ ਨਾਕਾਮੀ ਹੈ |