ਫਗਵਾੜਾ 24 ਮਾਰਚ (ਸ਼਼ਿਵ ਕੋੋੜਾ) ਭਾਰਤ  ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦ ਕਰਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਮਹਾਨ ਯੋਧਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਕਾਂਗਰਸ ਪਾਰਟੀ ਵਲੋਂ ਨਡਾਲਾ ਦੇ ਮੇਨ ਚੌਕ ਵਿਖੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਮਨਾਇਆ ਗਿਆ। ਸੌਰਵ ਖੁੱਲਰ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਕਿਹਾ ਕਿ ਸ਼ਹੀਦ ਸਾਡੀ ਕੌਮ ਅਤੇ ਦੇਸ਼ ਦੇ ਸਰਮਾਇਆ ਹਨ।  ਉਹਨਾਂ ਨੋਜਵਾਨਾਂ ਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ  ਸੱਦਾ ਦਿੱਤਾ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਬਲਦੇਵ ਰਾਜ, ਲੱਕੀ ਭਾਰਦਵਾਜ, ਨੰਬਰਦਾਰ ਬਲਰਾਮ ਸਿੰਘ ਮਾਨ, ਰਾਮ ਸਿੰਘ ਨਡਾਲਾ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਵਢਮੁੱਲੇ ਵਿਟਾਕ ਪੇਸ਼ ਕੀਤੇ । ਇਸ ਮੌਕੇ ਨਡਾਲਾ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਕਰਦਿਆਂ ਇਕ ਦਸਤਖਤ ਮੁਹਿਮ ਸ਼ੁਰੂ ਕੀਤੀ ਗਈ।  ਜਿਸਦੇ ਤਹਿਤ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਚੋਂਕ ਚ ਸ਼ਹੀਦ ਭਗਤ ਸਿੰਘ ਦੇ ਬੁਤ  ਨੂੰ ਸਥਾਪਿਤ ਕਰਨ ਦਾ ਸਮਰਥਨ ਕਰਦਿਆਂ ਉਤਸ਼ਾਹ ਸਮਰਥਨ ਦਿੱਤਾ। ਸੌਰਵ ਖੁੱਲਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦਿਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਰੱਖਣ ਅਤੇ ਇੱਥੇ ਸ਼ਹੀਦ ਦਾ ਬੁੱਤ ਸਥਾਪਤ ਹੋਣ ਨਾਲ ਇਲਾਕੇ ਦੇ ਲੋਕਾਂ ਦਾ ਮਾਣ ਵਧੇਗਾ। ਇਸ ਮੌਕੇ ਗੁਰਮੀਤ ਸਿੰਘ, ਨੀਲਮ ਦੱਤ, ਬਿੱਟੂ ਬੇਗੋਵਾਲ, ਹਰਮੀਤ ਸਿੰਘ ਭਗਵਾਨਪੁਰ ਆਦਿ ਹਾਜਰ ਸਨ।