ਫਗਵਾੜਾ 27 ਫਰਵਰੀ (ਸ਼ਿਵ ਕੋੋੋੜਾ) ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਮੌਜੂਦਾ ਇੰਚਾਰਜ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਫਗਵਾੜਾ ਫੇਰੀ ਦੌਰਾਨ ਸੀਨੀਅਰ ਭਾਜਪਾ ਆਗੂ ਚੌਧਰੀ ਸਵਰਨਾ ਰਾਮ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਸਬੰਧੀ ਹਾਲਚਾਲ ਪੁੱਛਿਆ। ਜਿਕਰਯੋਗ ਹੈ ਕਿ ਚੌਧਰੀ ਸਵਰਨਾ ਰਾਮ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਖੰਨਾ ਆਪਣੀ ਧਰਮ ਪਤਨੀ ਸਮੇਤ ਸਵ. ਰਾਮ ਸਰੂਪ ਅਰੋੜਾ ਦੇ ਗ੍ਰਹਿ ਵਿਖੇ ਵੀ ਗਏ ਅਤੇ ਕੁੱਝ ਸਮਾਂ ਪਹਿਲਾਂ ਕੋਰੋਨਾ ਨਾਲ ਉਹਨਾ ਦੇ ਸਪੁੱਤਰ ਮਧੂ ਅਰੋੜਾ ਦੀ ਹੋਈ ਅਚਨਚੇਤ ਮੌਤ ਪ੍ਰਤੀ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਅਵਿਨਾਸ਼ ਰਾਏ ਖੰਨਾ ਨੇ ਚੌਧਰੀ ਸਵਰਨਾ ਰਾਮ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਉਹਨਾਂ ਨਾਲ ਸਿਆਸੀ ਸਰਗਰਮੀਆਂ ਸਮੇਂ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਵਜੋਂ ਚੌਧਰੀ ਸਵਰਨਾ ਰਾਮ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਜੋ ਯੋਗਦਾਨ ਪਾਇਆ ਉਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਤੇਜਸਵੀ ਭਾਰਦਵਾਜ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ ਵੀ ਉਹਨਾਂ ਦੇ ਨਾਲ ਮੌਜੂਦ ਸਨ।