ਫਗਵਾੜਾ 23 ਅਗਸਤ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਦੀ ਐਸ.ਸੀ./ਬੀ.ਸੀ. ਤਾਲਮੇਲ ਕਮੇਟੀ ਫਗਵਾੜਾ ਦੀ ਇਕ ਮੀਟਿੰਗ ਪ੍ਰਕਾਸ਼ ਸਿੰਘ ਰਾਣੀਪੁਰ ਸਾਬਕਾ ਸਰਪੰਚ ਦੀ ਅਗਵਾਈ ਹੇਠ ਮੋਹਨ ਸਿੰਘ ਵਾਹਦ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕਰਦੇ ਹੋਏ ਜਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਕਮੇਟੀ ਫਗਵਾੜਾ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਜੰਡੂ ਨੂੰ ਸੀਨੀਅਰ ਮੀਤ ਪ੍ਰਧਾਨ, ਮੋਹਨ ਸਿੰਘ ਵਾਹਦ, ਹਰਦੀਪ ਸਿੰਘ ਮਾਣਕ ਅਤੇ ਪ੍ਰਕਾਸ਼ ਸਿੰਘ ਰਾਣੀਪੁਰ ਨੂੰ ਮੀਤ ਪ੍ਰਧਾਨ, ਮਾਸਟਰ ਹਰਬਲਾਸ ਬਾਲੂ ਨੂੰ ਸਕੱਤਰ, ਬਲਵੀਰ ਸਿੰਘ ਗੰਡਵਾਂ ਤੇ ਰੇਸ਼ਮ ਸਿੰਘ ਢੰਡੋਲੀ ਨੂੰ ਉਪ ਸਕੱਤਰ, ਵਿਜੇ ਪਾਲ ਸਿੰਘ ਤੇਜੀ ਨੂੰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਵ ਨਿਯੁਕਤ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਦੱਸਿਆ ਕਿ ਕੈਸ਼ੀਅਰ ਦੀ ਜਿੰਮੇਵਾਰੀ ਮਾਸਟਰ ਹਰਬਲਾਸ ਬਾਲੂ, ਮੋਹਨ ਸਿੰਘ ਵਾਹਦ ਅਤੇ ਅਵਤਾਰ ਸਿੰਘ ਸ਼ੀਰਾ ਨੂੰ ਸਾਂਝੇ ਤੌਰ ਤੇ ਦਿੱਤੀ ਗਈ ਹੈ। ਕੁਲਦੀਪ ਸਿੰਘ ਸਮਰਾ ਅਤੇ 108 ਸੰਤ ਬਾਬਾ ਟਹਿਲ ਨਾਥ ਨੰਗਲ ਖੇੜਾ, ਸ੍ਰੀਮਤੀ ਦਵਿੰਦਰ ਕੌਰ ਖਲਵਾੜਾ, ਦਰਸ਼ਨ ਸਿੰਘ ਵਾਹਦ, ਮਨਮੀਤ ਮੇਵੀ, ਨਿਰਮਲ ਸਿੰਘ ਅਤੇ ਗੁਰਮੇਲ ਸਿੰਘ ਮਾਣਕ ਤੇ ਪਰਮਜੀਤ ਕੌਰ ਸ਼ਾਮ ਨਗਰ ਨੂੰ ਕਮੇਟੀ ਦੇ ਸਲਾਹਕਾਰ ਹੋਣਗੇ। ਜਥੇਦਾਰ ਸਰੂਪ ਸਿੰਘ ਖਲਵਾੜਾ ਅਤੇ ਸਮੂਹ ਮੈਂਬਰਾਂ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਐਸ.ਸੀ.ਬੀ.ਸੀ. ਵਰਗ ਵਿਚ ਆਪਸੀ ਤਾਲਮੇਲ ਬਣਾ ਕੇ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕੀਤਾ ਜਾਵੇਗਾ।